ਚੰਡੀਗੜ੍ਹ: ਸੂਬੇ ਦੀਆਂ 13 ਦੀਆਂ 13 ਸੀਟਾਂ 'ਤੇ ਕਾਬਜ਼ ਹੋਣ ਲਈ ਸਾਰੀਆਂ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੀ ਵਜ਼ਾਰਤ ਦੇ ਵਜ਼ੀਰਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪਾਰਟੀ ਦਾ ਉਮੀਦਵਾਰ ਉਨ੍ਹਾਂ ਦੇ ਖੇਤਰ ਵਿੱਚੋਂ ਹਾਰਿਆ ਤਾਂ ਉਨ੍ਹਾਂ ਦਾ ਅਹੁਦਾ ਜਾ ਸਕਦਾ ਹੈ।
ਜੇ ਮੰਤਰੀਆਂ ਦੇ ਇਲਾਕੇ ਵਿੱਚੋਂ ਉਮੀਦਵਾਰ ਹਾਰਿਆ ਤਾਂ ਜਾਵੇਗਾ ਅਹੁਦਾ: ਕੈਪਟਨ - captain warns minister
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀਆਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਹਲਕੇ ਵਿੱਚੋਂ ਉਮੀਦਵਾਰ ਹਾਰਿਆ ਤਾਂ ਉਨ੍ਹਾਂ ਦਾ ਅਹੁਦਾ ਖਤਰੇ ਵਿੱਚ ਪੈ ਸਕਦਾ ਹੈ।
![ਜੇ ਮੰਤਰੀਆਂ ਦੇ ਇਲਾਕੇ ਵਿੱਚੋਂ ਉਮੀਦਵਾਰ ਹਾਰਿਆ ਤਾਂ ਜਾਵੇਗਾ ਅਹੁਦਾ: ਕੈਪਟਨ](https://etvbharatimages.akamaized.net/etvbharat/images/768-512-3098351-532-3098351-1556121416858.jpg)
a
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਆਦੇਸ਼ ਹਾਈਕਮਾਂਡ ਵੱਲੋਂ ਦਿੱਤੇ ਗਏ ਹਨ ਕਿ ਜੇ ਕੋਈ ਮੰਤਰੀ ਆਪਣੇ ਖੇਤਰ ਵਿੱਚੋਂ ਉਮੀਦਵਾਰ ਨੂੰ ਜਤਾਉਣ ਵਿੱਚ ਅਸਫ਼ਲ ਹੁੰਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਹੱਥ ਧੋਣਾ ਪੈ ਸਕਦਾ ਹੈ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 13 ਵਿੱਚੋਂ 3 ਸੀਟਾਂ ਹੀ ਮਿਲੀਆਂ ਸਨ ਪਰ ਉਦੋਂ ਸੱਤਾ ਵਿੱਚ ਅਕਾਲੀ ਦਲ ਸਰਕਾਰ ਸੀ। ਇਸ ਵਾਰ ਹਲਾਤਾਂ ਵਿੱਚ ਕੁਝ ਬਦਲਾਅ ਹਨ ਕਿਉਂਕਿ ਇਸ ਵਾਰ ਸੱਤਾ ਵਿੱਚ ਕਾਂਗਰਸ ਪੂਰੀ ਤਰ੍ਹਾਂ ਕਾਬਜ਼ ਹੈ। ਇਸ ਲਈ ਕਾਂਗਰਸ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ।