ਪੰਜਾਬ

punjab

ETV Bharat / state

ਕੈਪਟਨ ਦਾ ਮੋਦੀ ਨੂੰ ਸਵਾਲ, ਕੀ ਹੋਵੇ ਜੇ ਤੁਹਾਡਾ ਨਾਂਅ ਗੋਧਰਾ ਕਾਂਡ ਨਾਲ ਜੋੜਿਆ ਜਾਵੇ? - ਕੈਪਟਨ ਅਮਰਿੰਦਰ ਸਿੰਘ

ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਨਾਂਅ ਸਿੱਖ ਕਤਲੇਆਮ ਨਾਲ ਜੋੜੇ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ਼ਲਤ ਦੱਸਿਆ ਹੈ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨੇ ਵੀ ਵਿੰਨ੍ਹੇ ਹਨ।

ਫ਼ਾਈਲ ਫ਼ੋਟੋ।

By

Published : May 11, 2019, 10:51 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਦਾ ਨਾਂਅ ਸਿੱਖ ਕਤਲੇਆਮ ਨਾਲ ਜੋੜਨ ਨੂੰ ਗ਼ਲਤ ਠਹਿਰਾਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, "ਕੀ ਹੋਵੇ ਜੇ ਤੁਹਾਡਾ ਨਾਂਅ ਗੋਧਰਾ ਕਾਂਡ ਨਾਲ ਜੋੜਿਆ ਜਾਵੇ?"

ਦਰਅਸਲ ਹਾਲ ਹੀ 'ਚ ਬੀਜੇਪੀ ਨੇ ਟਵਿੱਟਰ 'ਤੇ ਰਾਜੀਵ ਗਾਂਧੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਸਿੱਖ ਵਿਰੋਧੀ ਦੰਗਿਆ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਕੈਪਟਨ ਨੇ ਕਿਹਾ ਕੁੱਝ ਆਗੂ ਇਸ ਮਾਮਲੇ 'ਚ ਸ਼ਾਮਲ ਹੋ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਪ੍ਰਧਾਨ ਮੰਤਰੀ ਮੋਦੀ ਇਸ ਵਿੱਚ ਰਾਜੀਵ ਗਾਂਧੀ ਜਾਂ ਕਾਂਗਰਸ 'ਤੇ ਦੋਸ਼ ਲਗਾਉਣ। ਪ੍ਰਧਾਨ ਮੰਤਰੀ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਬੀਜੇਪੀ ਅਤੇ ਆਰਐੱਸਐੱਸ ਦੇ ਕਈ ਆਗੂਆਂ ਦੇ ਨਾਂਅ ਵੀ ਐੱਫ਼ਆਈਆਰ 'ਚ ਦਰਜ ਹਨ।

ABOUT THE AUTHOR

...view details