ਚੰਡੀਗੜ੍ਹ: 'ਰੈਫਰੰਡਮ 2020' ਦੇ ਨਾਅਰੇ ਹੇਠ ਗਤੀਵਿਧੀਆਂ ਚਲਾ ਕੇ ਦੇਸ਼ ਵਿੱਚ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ 'ਚ ਕੇਂਦਰ ਸਰਕਾਰ ਵੱਲੋਂ ਗਰਮਖਿਆਲੀ ਵਿਦੇਸ਼ੀ ਸੰਗਠਨ ਸਿੱਖਸ ਫ਼ਾਰ ਜਸਟਿਸ (SFJ) 'ਤੇ ਰੋਕ ਲਾਉਣ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ।
ਕੇਂਦਰ ਨੇ ਸਿੱਖਸ ਫ਼ਾਰ ਜਸਟਿਸ 'ਤੇ ਲਾਈ ਪਾਬੰਦੀ, ਕੈਪਟਨ ਨੇ ਕੀਤੀ ਸ਼ਲਾਘਾ - sikhs for justice
ਕੇਂਦਰ ਸਰਕਾਰ ਵੱਲੋਂ ਗਰਮਖਿਆਲੀ ਵਿਦੇਸ਼ੀ ਸੰਗਠਨ ਸਿੱਖਸ ਫ਼ਾਰ ਜਸਟਿਸ (SFJ) 'ਤੇ ਰੋਕ ਲਾਉਣ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ।
ਫ਼ੋਟੋ
ਕੇਂਦਰ ਵੱਲੋਂ ਲਏ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕੈਪਟਨ ਨੇ ਕਿਹਾ ਕਿ ਦੇਸ਼ ਨੂੰ ਆਈਐੱਸਆਈ ਸਮਰਥਿਤ ਸੰਗਠਨਾਂ ਤੋਂ ਬਚਾਉਣ ਵੱਲ ਇਹ ਪਹਿਲਾ ਕਦਮ ਹੈ।