ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਫ਼ਗਵਾੜਾ ਅਤੇ ਜਲਾਲਾਬਾਦ 'ਚ ਜ਼ਿਮਨੀਂ ਚੋਣਾਂ ਹੋਣੀਆਂ ਤੈਅ ਹਨ। ਉੱਥੋਂ ਦੇ ਵਿਧਾਇਕ ਹੁਣ ਸਾਂਸਦ ਬਣ ਚੁੱਕੇ ਹਨ ਉਨ੍ਹਾਂ ਦੀ ਥਾਂ ਖਾਲੀ ਹੈ। ਵਿਧਾਨ ਸਭਾ ਸਕੱਤਰ ਵੱਲੋਂ ਇਸ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।
ਫ਼ਗਵਾੜਾ ਤੇ ਜਲਾਲਾਬਾਦ ਜ਼ਿਮਨੀ ਚੋਣਾਂ ਲਈ ਕੇਂਦਰੀ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ: ਐੱਸ. ਕਰੁਣਾ ਰਾਜੂ - by-election in Phagwara and Jalalabad
ਫ਼ਗਵਾੜਾ ਤੇ ਜਲਾਲਾਬਾਦ 'ਚ ਜ਼ਿਮਨੀ ਚੋਣਾਂ ਹੋਣਗੀਆਂ ਜਿਸਦੀ ਤਾਰੀਖ ਚੋਣ ਆਯੋਗ ਤੈਅ ਕਰੇਗਾ।
ਮੁੱਖ ਚੋਣ ਅਧਿਕਾਰੀ ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਕੋਲ ਵਿਧਾਨ ਸਭਾ ਸਕੱਤਰ ਨੇ ਜਾਣਕਾਰੀ ਦਰਜ ਕਰਵਾ ਦਿੱਤੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਜਾਵੇਗੀ। ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਲਗਭਗ ਛੇ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਹਨ ਅਤੇ ਚੋਣ ਕਮਿਸ਼ਨ ਤੈਅ ਕਰੇਗਾ ਕਿ ਚੋਣਾਂ ਲਈ ਕਿਹੜੀ ਤਾਰੀਖ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਦੋ ਸੀਟਾਂ ਹਨ ਜਿਨ੍ਹਾਂ ਦੇ ਵਿਧਾਇਕ ਹੁਣ ਸਾਂਸਦ ਬਣ ਗਏ ਹਨ ਪਰ ਪੰਜਾਬ ਵਿੱਚ ਕੁੱਲ ਸੱਤ ਜ਼ਿਮਨੀ ਚੋਣਾਂ ਵੇਖਣ ਨੂੰ ਮਿਲਣਗੀਆਂ ਜਿਸ ਵਿੱਚ ਕਾਂਗਰਸ ਦਾ ਹੱਥ ਫੜ ਚੁੱਕੇ ਸੰਦੋਹਾ ਵਰਗੇ ਰੋਪੜ ਦੇ ਵਿਧਾਇਕ ਅਤੇ ਕੁਝ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਫੂਲਕਾ ਵਰਗੇ ਵਕੀਲ ਵੀ ਸ਼ਾਮਲ ਹਨ। ਪੰਜਾਬ ਸਰਕਾਰ ਦੇ ਸਿਰ ਬੋਝ ਬਣੀਆਂ ਜ਼ਿਮਨੀ ਚੋਣਾਂ ਆਉਣ ਵਾਲੇ ਦਿਨਾਂ 'ਚ ਵੱਡਾ ਖ਼ਰਚ ਕਰਵਾਉਗੀਆਂ।