ਪੰਜਾਬ

punjab

ETV Bharat / state

ਚੰਡੀਗੜ੍ਹ ਦੀ ਲਾਇਬ੍ਰੇਰੀ 'ਚ ਮੌਜੂਦ ਹਨ ਸ਼ਹੀਦ ਭਗਤ ਸਿੰਘ ਦੀਆਂ ਪੜ੍ਹੀਆਂ ਕਿਤਾਬਾਂ

ਮਹਾਨ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਸੀ ਹੀ, ਇਸ ਦੇ ਨਾਲ ਹੀ ਉਨ੍ਹਾਂ ਨੇ ਕੁੱਝ ਖ਼ਾਸ ਨੋਟਸ ਵੀ ਬਣਾਏ ਸਨ। ਜਿਨ੍ਹਾਂ ਨੋਟਸ ਦੇ ਅਧਾਰ 'ਤੇ ਕਈ ਕਿਤਾਬਾਂ ਵੀ ਛੱਪ ਚੁੱਕੀਆਂ ਹਨ। ਭਗਤ ਸਿੰਘ ਵਲੋਂ ਪੜ੍ਹੀਆਂ ਗਈਆਂ ਕੁੱਝ ਕਿਤਾਬਾਂ ਚੰਡੀਗੜ੍ਹ ਦੇ ਲਾਲਾ ਲਾਜਪਤ ਰਾਏ ਦੀ ਦਵਾਰਕਾ ਦਾਸ ਲਾਇਬ੍ਰੇਰੀ ਵਿੱਚ ਮੌਜੂਦ ਹਨ।

lala rajpat rai dwaraka dass library

By

Published : Mar 23, 2019, 8:35 PM IST

ਚੰਡੀਗੜ੍ਹ: ਅੱਜ ਸਮੁਚੇ ਦੇਸ਼ ਵਿਚ ਮਹਾਨ ਕ੍ਰਾਂਤੀਕਾਰੀ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਨੂੰ ਦੇਸ਼ ਪ੍ਰੇਮ ਦੇ ਨਾਲ ਨਾਲ ਕਿਤਾਬਾਂ ਪੜ੍ਹਨ ਦਾ ਵੀ ਸ਼ੋਂਕ ਸੀ। ਕਿਤਾਬਾਂ ਨਾਲ ਉਨ੍ਹਾਂ ਦੀ ਦੀਵਾਨਗੀ ਇਸ ਕਦਰ ਸੀ ਕਿ ਉਹ ਫਾਂਸੀ ਚੜ੍ਹਨ ਤੋਂ ਪਹਿਲਾਂ ਤੱਕ ਕਿਤਾਬ ਪੜ੍ਹਦੇ ਰਹੇ ਸਨ।

ਚੰਡੀਗੜ੍ਹ ਦੀ ਲਾਇਬ੍ਰੇਰੀ 'ਚ ਮੌਜੂਦ ਹਨ ਸ਼ਹੀਦ ਭਗਤ ਸਿੰਘ ਦੀਆਂ ਪੜ੍ਹੀਆਂ ਕਿਤਾਬਾਂ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਲਾਇਬ੍ਰੇਰੀਅਨ ਅਲਕਾ ਨੇ ਦੱਸਿਆ ਕਿ 1947 ਤੋਂ ਪਹਿਲਾਂ ਇਹ ਲਾਇਬ੍ਰੇਰੀ ਲਾਹੌਰ ਵਿੱਚ ਸੀ, ਜਿੱਥੇ ਭਗਤ ਸਿੰਘ ਇਥੋਂ ਕਿਤਾਬਾਂ ਜਾਰੀ ਕਰਵਾ ਕੇ ਪੜ੍ਹਦੇ ਸਨ। 1962 ਵਿੱਚ ਇਹ ਲਾਇਬ੍ਰੇਰੀ ਪੀਯੂ ਵਿਖੇ ਸ਼ਿਫਟ ਕਰ ਦਿੱਤੀ ਗਈ। ਫਿਰ 1966 ਵਿੱਚ ਇਹ ਸੈਕਟਰ 15 ਵਿਖੇ ਆ ਗਈ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਵਿੱਚ 24 ਅਜਿਹੀਆਂ ਕਿਤਾਬਾਂ ਹਨ, ਜਿਨ੍ਹਾਂ ਨੂੰ ਭਗਤ ਸਿੰਘ ਪੜ੍ਹਿਆਂ ਕਰਦੇ ਸਨ। ਇਹ ਸਾਰੀਆਂ ਕਿਤਾਬਾਂ ਪ੍ਰੇਰਣਾਦਾਇਕ ਅਤੇ ਮਾਰਗ ਦਰਸ਼ਨ ਕਰਨ ਵਾਲੀਆਂ ਹਨ, ਜੋ ਕਿ ਸਾਲ 1865 ਤੋਂ ਲੈ ਕੇ 1929 ਵਿਚ ਛਪੀਆਂ ਸਨ। ਅੱਜ ਇਹ ਕਿਤਾਬਾਂ ਲਾਇਬ੍ਰੇਰੀ ਵਿੱਚ ਮੌਜੂਦ ਹਨ। ਇਸ 'ਤੇ ਬਹੁਤ ਸਾਰੇ ਨੌਜਵਾਨ ਰਿਸਰਚ ਕਰਨ ਆਉਂਦੇ ਹਨ।
ਲਾਇਬ੍ਰੇਰੀ ਵਿੱਚ ਭਗਤ ਸਿੰਘ ਵਲੋਂ ਪੜੀਆਂ ਗਈਆਂ ਕਿਤਾਬਾਂ ਸ਼ਾਮਲ ਹਨ:

  • ਕਿਤਾਬ: ਲੈਸ ਮੀਜ਼ਰੇਬਲ,ਵਾਲਯੁਮ 2,3,4, ਲੇਖਕ: ਵਿਕਟਰ ਹਿਊਗੋ ਫ਼੍ਰੇਂਚ ਈਯਰ 1896, 1897
  • ਕਿਤਾਬ: ਦ ਜੰਗਲ, ਲੇਖਕ: ਅਪਟਨ ਸਿੰਕਲੌਰ ਅਮਰੀਕਨ ਰਾਈਟਰ ਸਾਲ 10906
  • ਕਿਤਾਬ: ਕਿੰਗ ਕੋਲ ਏ ਨਾਵਲ, ਲੇਖਕ: ਅਪਟਨ ਸਿੰਕਲੌਰ ਸਾਲ 1917
  • ਕਿਤਾਬ: ਗੋਡ ਐਂਡ ਦ ਸਟੇਟ, ਲੇਖਕ: ਮਿਖਾਇਲ ਬਾਕੁਨੀਨ ਸਾਲ 1917
  • ਕਿਤਾਬ: ਬੋਸਟਨ, ਲੇਖਕ: ਅਪਟਨ ਸਿੰਕਲੌਰ ਸਾਲ 1929
  • ਕਿਤਾਬ: ਮਾਰਟਿਨ ਸ਼ਜਵੀਟ, ਲੇਖਕ: ਚਾਰਲਸ ਡਿਕੈਂਸ
  • ਕਿਤਾਬ: ਦ ਲਾਫਿੰਗ ਮੈਨ, ਲੇਖਕ: ਵਿਕਟਰ ਹਯੂਗੋ
  • ਕਿਤਾਬ: ਓਈਲ ਏ ਨਾਵਲ, ਲੇਖਕ: ਅਪਟਨ ਸਿੰਕਲੌਰ ਸਾਲ 1927
  • ਕਿਤਾਬ: ਲਾਈਫ ਐਂਡ ਰਾਈਟਿੰਗ ਓਫ ਜੋਸੇਫ਼ ਮੈਜਿਨੀ, ਲੇਖਕ: ਜੋਸੇਫ ਮੈਜਿਨੀ ਸਾਲ 1965
  • ਕਿਤਾਬ: ਲਾਈਫ ਐਂਡ ਰਾਈਟਿੰਗ ਓਫ ਜੋਸੇਫ਼ ਮੈਜਿਨੀ, ਵੋਲਯੁਮ 1ਤੋਂ 6, ਲੇਖਕ: ਜੋਸੇਫ ਮੌਜੀਨੀ 1890- 1891
  • ਕਿਤਾਬ: ਬਰਨਬੀ ਰੱਜ- ਵਾਲਯੁਮ 1-2, ਲੇਖਕ: ਚਾਰਲਸ ਡਿਕੈਂਸ ਸਾਲ 1901
  • ਕਿਤਾਬ: ਮਦਰ, ਲੇਖਕ: ਮੇਕਸਿਕੋ ਗਾਰਕੀ
  • ਕਿਤਾਬ: ਦ ਨਿਹਿਲਿਸਟ,ਲੇਖਕ: ਸਟੇਪਨਾਇਕ
  • ਕਿਤਾਬ: ਵੱਟ ਨੇਵਰ ਹੇਪੰਡ, ਲੇਖਕ: ਰੋਪਸ਼ੀਨ
  • ਕਿਤਾਬ: ਦ ਓਲਡਕਿਊਰੋਸਿਟੀ ਸ਼ੋਪ, ਲੇਖਕ ਚਾਰਲਸ ਡਿਕੈਂਸ

ABOUT THE AUTHOR

...view details