ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਦੂਜੀ ਵਾਰ ਹਲਕਾ ਸੰਗਰੂਰ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਵਾਲੇ ਭਗਵੰਤ ਮਾਨ ਨੇ ਪੁਰਾਣੇ ਸਾਥੀਆਂ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਫ਼ੋਨ ਕੀਤਾ ਹੈ। ਕੰਵਰ ਸੰਧੂ ਨੇ ਇਸ ਗੱਲ ਦੀ ਬਾਕਇਦਾ ਤਸਦੀਕ ਵੀ ਕੀਤੀ ਹੈ।
ਆਖ਼ਰ ਮਾਨ ਨੇ ਕਿਓਂ ਕੀਤਾ ਸੰਧੂ ਅਤੇ ਖਹਿਰਾ ਨੂੰ ਫ਼ੋਨ ?
ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਸਾਂਸਦ ਬਣੇ ਭਗਵੰਤ ਮਾਨ ਨੇ ਪੁਰਾਣੇ ਸਾਥੀਆਂ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੂੰ ਫ਼ੋਨ ਕੀਤਾ। ਕੰਵਰ ਸੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
a
ਕੰਵਰ ਸੰਧੂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਭਗਵੰਤ ਮਾਨ ਦਾ ਫ਼ੋਨ ਆਇਆ ਸੀ। ਮਾਨ ਨੇ ਉਨ੍ਹਾਂ ਨੂੰ ਮਾਰਗਦਰਸ਼ਨ ਬਣਨ ਲਈ ਕਿਹਾ ਹੈ।
ਸੰਧੂ ਨੇ ਕਿਹਾ ਕਿ ਜੇ ਮਾਨ ਨੇ ਪਾਰਟੀ ਨੂੰ ਇੱਕਜੁੱਟਤਾ ਦਾ ਸੰਦੇਸ਼ ਦੇਣ ਲਈ ਫੋਨ ਕੀਤਾ ਹੈ ਤਾਂ ਇਸ ਦਾ ਸਵਾਗਤ ਹੈ। ਉਹ ਪਾਰਟੀ ਵਿਚ ਇੱਕਜੁੱਟਤਾ ਲਈ ਤਿਆਰ ਵੀ ਹਨ ਪਰ ਭਗਵੰਤ ਮਾਨ, ਹਰਪਾਲ ਚੀਮਾ ਨੂੰ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣਾ ਚਾਹੀਦਾ ਹੈ।