ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੀਆਂ ਤੋਂ ਬਾਅਦ ਅੱਜ ਸ਼ਾਮ ਨੂੰ ਭਾਜਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਬੈਠਕ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ। ਇਸ ਬੈਠਕ 'ਚ ਸਾਰਿਆਂ ਦੀ ਰਜਾਮੰਦੀ ਨਾਲ ਨਰਿੰਦਰ ਮੋਦੀ ਨੂੰ ਰਸਮੀ ਤੌਰ 'ਤੇ ਅਪਣਾ ਆਗੂ ਚੁਣਿਆਂ ਗਿਆ। ਇਸ ਬੈਠਕ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ, ਮੈਨੂੰ ਖੁਸ਼ੀ ਹੈ ਕਿ ਭਾਜਪਾ ਪਾਰਟੀ ਨੇ ਸਾਰਿਆਂ ਦੀ ਰਜਾਮੰਦੀ ਨਾਲ ਨਰਿੰਦਰ ਮੋਦੀ ਦੇ ਨਾਂਅ ਦਾ ਮਤਾ ਪਾਸ ਕੀਤਾ ਹੈ।
ਵੱਡੇ ਬਾਦਲ ਨੇ ਮੋਦੀ ਦਾ ਸਮਰਥਨ ਕਰਕੇ ਦਿੱਤੀ ਵਧਾਈ - ਭਾਰਤੀ ਜਨਤਾ ਪਾਰਟੀ
ਐੱਨਡੀਏ ਦੀ ਬੈਠਕ 'ਚ ਸਾਰਿਆਂ ਦੀ ਰਜਾਮੰਦੀ ਨਾਲ ਨਰਿੰਦਰ ਮੋਦੀ ਨੂੰ ਰਸਮੀ ਤੌਰ 'ਤੇ ਅਪਣਾ ਆਗੂ ਚੁਣਿਆਂ ਗਿਆ। ਇਸ ਬੈਠਕ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ, ਮੈਨੂੰ ਖੁਸ਼ੀ ਹੈ ਕਿ ਭਾਜਪਾ ਪਾਰਟੀ ਨੇ ਸਾਰਿਆਂ ਦੀ ਰਜਾਮੰਦੀ ਨਾਲ ਨਰਿੰਦਰ ਮੋਦੀ ਦੇ ਨਾਂਅ ਦਾ ਮਤਾ ਪਾਸ ਕੀਤਾ।
ਪ੍ਰਕਾਸ਼ ਸਿੰਘ ਬਾਦਲ
ਪ੍ਰਕਾਸ਼ ਸਿੰਘ ਬਾਦਲ ਕਿਹਾ, "ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਬਹੁਤ ਹੀ ਪੁਰਾਣਾ ਸਾਥੀ ਹੈ। ਪਾਰਟੀ ਵੱਲੋਂ ਮੈਂ ਇਸ ਮਤੇ ਦਾ ਪੂਰਾ ਸਮਰਥਨ ਕਰਦਾ ਹਾਂ ਤੇ ਨਾਲ ਹੀ ਮੋਦੀ ਜੀ ਨੂੰ ਐਨਡੀਏ ਦੇ ਨੇਤਾ ਚੁਣਨ ਉਤੇ ਵਧਾਈ ਦਿੰਦਾ ਹਾਂ।"