ਪੰਜਾਬ

punjab

ETV Bharat / state

SFJ 'ਤੇ ਬੈਨ ਤੋਂ ਬਾਅਦ ਅੰਬਰਸਰੀਆਂ ਨੇ ਵੰਡੇ ਲੱਡੂ

ਸਿੱਖ ਫ਼ਾਰ ਜਸਟਿਸ 'ਤੇ ਬੈਨ ਲਗਾਏ ਜਾਣ ਤੋਂ ਬਾਅਦ ਅੱਤਵਾਦ ਵਿਰੋਧੀ ਸੰਗਠਨ ਨੇ ਅੰਮ੍ਰਿਤਸਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ।

ਡਿਜ਼ਾਇਨ ਫ਼ੋਟੋ।

By

Published : Jul 11, 2019, 10:57 PM IST

ਅੰਮ੍ਰਿਤਸਰ: 'ਸਿੱਖ ਫ਼ਾਰ ਜਸਟਿਸ' 'ਤੇ ਭਾਰਤ ਸਰਕਾਰ ਵੱਲੋ 5 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਫ਼ੈਸਲੇ ਦਾ ਪੰਜਾਬ ਸਰਕਾਰ ਨੇ ਵੀ ਸਵਾਗਤ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਅੱਤਵਾਦ ਵਿਰੋਧੀ ਸੰਗਠਨ ਵਲੋਂ ਅੰਮ੍ਰਿਤਸਰ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।

ਵੀਡੀਓ

ਅੱਤਵਾਦ ਵਿਰੋਧੀ ਸੰਗਠਨ ਦੇ ਜਨਰਲ ਸਕੱਤਰ ਪਵਨ ਸੈਣੀ ਦਾ ਕਹਿਣਾ ਹੈ ਕਿ ਜੋ ਲੋਕ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿਰੁੱਧ ਸਾਜਿਸ਼ਾਂ ਰਚ ਰਹੇ ਹਨ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਅੱਤਵਾਦ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਜੋ ਰੈਫਰੈਂਡਮ 2020 ਦੀ ਮੰਗ ਕਰਦੇ ਸਨ ਉਨ੍ਹਾਂ ਦੇ ਮੂੰਹ 'ਤੇ ਮੋਦੀ ਸਰਕਾਰ ਨੇ ਚਪੇੜ ਮਾਰੀ ਹੈ। ਉਨ੍ਹਾਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਦੇਸ਼ ਹਿੱਤ 'ਚ ਲਿਆ ਗਿਆ ਫ਼ੈਸਲਾ ਦੱਸਿਆ।

ABOUT THE AUTHOR

...view details