ਫਿਰੋਜ਼ਪੁਰ 'ਚ 14 ਕਿਲੋ 600 ਗ੍ਰਾਮ ਹੈਰੋਇਨ ਸਣੇ ਸਮਗਲਰ ਕਾਬੂ - heroine
ਫ਼ਿਰੋਜ਼ਪੁਰ ਰੇਂਜ ਦੇ ਨਾਰਕੋਟਿਕਸ ਸੈੱਲ ਨੇ 14 ਕਿਲੋ 600 ਗ੍ਰਾਮ ਹੌਰੋਇਨ ਸਣੇ ਨਾਮੀ ਤਸਕਰ ਕੀਤਾ ਕਾਬੂ। ਮੁਸਜ਼ਮ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਵੀ ਸਬੰਧ ਦੱਸੇ ਜਾ ਰਹੇ ਹਨ।
ਫ਼ਿਰੋਜ਼ਪੁਰ: ਸਥਾਨਕ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਭਾਰੀ ਮਾਤਰਾ ਵਿੱਚ ਹੈਰੋਇਨ ਸਣੇ ਇੱਕ ਨਾਮੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਨਾਰਕੋਟਿਕਸ ਸੈੱਲ ਨੇ 14 ਕਿਲੋ 600 ਗ੍ਰਾਮ ਹੌਰੋਇਨ ਸਣੇ ਇੱਕ ਸਾਰਜ ਸਿੰਘ ਨਾਂਅ ਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਚੈਕਿੰਗ ਦੌਰਾਨ ਤਸਕਰ ਦੀ ਕਾਰ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।