ਖੰਨਾ : ਇੱਕ ਵਕੀਲ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ਿਆਂ ਵਿਰੁੱਧ ਢਿੱਲੀ ਕਾਰਵਈ ਦੇ ਚੱਲਦੇ ਲੁਧਿਆਣਾ, ਰੋਪੜ ਅਤੇ ਖੰਨਾ ਸਮੇਤ ਸੂਬੇ ਦੇ ਸਾਰੇ ਵਕੀਲ ਹੜਤਾਲ ਉੱਤੇ ਚਲੇ ਗਏ ਹਨ।
ਪੰਜਾਬ ਦੇ ਸਾਰੇ ਵਕੀਲਾਂ ਨੇ ਸ਼ੁਰੂ ਕੀਤੀ ਹੜ੍ਹਤਾਲ - punjab news
ਖੰਨਾ ਪੁਲਿਸ ਵੱਲੋਂ ਇੱਕ ਵਕੀਲ ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਢਿੱਲੀ ਕਾਰਵਾਈ ਦੇ ਚੱਲਦੇ ਸੂਬੇ ਦੇ ਸਾਰੇ ਵਕੀਲਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਵਕੀਲਾਂ ਨੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਤੱਕ ਹੜਤਾਲ ਜਾਰੀ ਰੱਖਣ ਦੀ ਗੱਲ ਆਖੀ ਹੈ।
ਇਸ ਹੜਤਾਲ ਦੇ ਤਹਿਤ ਰੋਪੜ ਬਾਰ ਕੌਂਸਲ ਦੇ ਵਕੀਲਾਂ ਨੇ ਕੋਰਟ ਕੰਮਪਲੈਕਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਬਾਰ ਕੌਂਸਲ ਰੋਪੜ ਦੇ ਪ੍ਰਧਾਨ ਜੇ ਪੀ ਢੇਰ ਨੇ ਦੱਸਿਆ ਕਿ ਖੰਨਾ ਵਿੱਚ ਉਨ੍ਹਾਂ ਦੇ ਵਕੀਲ ਸਾਥੀ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਪਰ ਪੁਲਿਸ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਢਿੱਲ ਵਰਤ ਰਹੀ ਹੈ। ਪੁਲਿਸ ਵੱਲੋਂ ਸਹੀ ਤਰੀਕੇ ਨਾਲ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਕਾਰਨ ਸਾਨੂੰ ਸੂਬਾ ਪੱਧਰ 'ਤੇ ਹੜਤਾਲ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਜਦ ਤੱਕ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਵੇਗੀ ਉਦੋਂ ਤੱਕ ਵਕੀਲਾ ਦੀ ਇਹ ਹੜਤਾਲ ਜਾਰੀ ਰਹੇਗੀ। ਅਸੀਂ ਅੱਜ ਮਜ਼ਬੂਰ ਹੋ ਕੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੜਤਾਲ ਕੀਤੀ ਹੈ। ਲੋਕਾਂ ਨੂੰ ਇਨਸਾਫ਼ ਦਵਾਉਣ ਵਾਲਾ ਵਕੀਲ ਭਈਚਾਰਾ ਅੱਜ ਖ਼ੁਦ ਇਨਸਾਫ਼ ਤੋਂ ਵਾਂਝਾ ਹੈ।