ਚੰਡੀਗੜ੍ਹ: ਪੰਜਾਬ ਦੀ ਜਵਾਨੀ ਅਜੇ ਨਸ਼ੇ ਦੀ ਗ੍ਰਿਫ਼ਤ ਚੋਂ ਤਾਂ ਬਾਹਰ ਨਹੀਂ ਆਈ ਸੀ ਹੁਣ ਏਡਜ਼ ਦੀ ਸ਼ਿਕੰਜੇ ਵਿੱਚ ਫ਼ਸਦੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਰਿਪੋਰਟਾਂ ਨੇ ਇੱਕ ਵਾਰ ਸਾਰਿਆਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ ਕਿ ਆਖ਼ਰ ਪੰਜਾਬ ਦੀ ਪੀੜ੍ਹੀ ਕਿੱਧਰ ਜਾ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਦਾ ਪੰਜਾਬ ਵਿੱਚ ਕੀ ਭਵਿੱਖ ਹੋਵੇਗਾ।
ਨਸ਼ਿਆਂ ਤੋਂ ਬਾਅਦ ਏਡਜ਼ ਨੇ ਦੱਬੇ ਪੰਜਾਬੀ: ਆਪ - hiv report
ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ, ਤੇ ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਰੂਬੀ ਨੇ ਸਮਾਜ ਨੂੰ ਏਡਜ਼ ਦੇ ਮੁੱਦੇ ਤੇ ਸੁਚੇਤ ਹੋਣ ਦਾ ਸੱਦਾ ਹੈ। ਤੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੁਰੰਤ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕੈਪਟਨ ਦੇ ਵਾਪਸ ਆਉਂਦਿਆਂ ਹੀ ਦਿੱਲੀ ਰਵਾਨਾ ਹੋਏ ਸਿੱਧੂ
ਜਾਣਕਾਰੀ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੁੱਖਾਂ ਵਿੱਚ ਪਹਿਲਾਂ ਦਰਜ਼ਨਾਂ ਨੌਜਵਾਨ ਐਚਆਈਵੀ ਪਾਜੀਟਿਵ ਪਾਏ ਗਏ, ਇਸ ਤੋਂ ਬਾਅਦ ਫ਼ਾਜ਼ਿਲਕਾਂ ਚ 50 ਤੋਂ ਵੱਧ ਨੌਜਵਾਨ ਅਤੇ ਹੁਣ ਬਰਨਾਲਾ ਜ਼ਿਲ੍ਹੇ ਵਿੱਚ 40 ਤੋਂ ਜ਼ਿਆਦਾ ਨੌਜਵਾਨਾਂ ਦਾ ਐਚਆਈਵੀ ਨਾਲ ਪੋਜੀਵਿਟ ਹੋਣਾ, ਇਹ ਬਹੁਤ ਵੱਡੀ ਬਿਮਾਰੀ ਦਾ ਪੰਜਾਬ ਵਿੱਚ ਫ਼ੈਲਣ ਦਾ ਸੰਕੇਤ ਦਿੰਦਾ ਹੈ।
ਵਿਰੋਧੀ ਧਿਰ ਦੀ ਉੱਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਏਡਜ਼ ਦੇ ਮੁੱਦੇ 'ਤੇ ਨਾ ਕੇਵਲ ਸਰਕਾਰ ਬਲਕਿ ਸਮੁੱਚੇ ਸਮਾਜ ਨੂੰ ਬੇਹੱਦ ਗੰਭੀਰ ਹੋਣ ਦੀ ਜ਼ਰੂਰਤ ਹੈ ਆਪ' ਮਹਿਲਾ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਸਰਕਾਰ ਸਾਰੇ ਜ਼ਿਲ੍ਹਿਆਂ 'ਚ ਮੁਸਤੈਦੀ ਨਾਲ ਐਚਆਈਵੀ ਪਾਜੀਟਿਵ ਮਰੀਜ਼ਾਂ ਦੀ ਪਹਿਚਾਣ ਕਰ ਕੇ ਢੁਕਵੇਂ ਕਦਮ ਚੁੱਕੇ।