ਪੰਜਾਬ

punjab

ETV Bharat / state

ਹਿਮਾਚਲ 'ਚ 700 ਫੁੱਟ ਡੂੰਘੀ ਖਾਈ 'ਚ ਡਿੱਗੀ ਕਾਰ, 2 ਦੀ ਮੌਤ - ਹਿਮਾਚਲ

ਹਿਮਾਚਲ ਦੇ ਤੀਰਥਨ ਘਾਟੀ 'ਚ ਵੀਰਵਾਰ ਸਵੇਰੇ ਇੱਕ ਬੇਕਾਬੂ ਕਾਰ 700 ਫੁੱਟ ਡੂੰਘੀ ਖਾਈ 'ਚ ਡਿੱਗੀ। ਕਾਰ ਸਵਾਰ 2 ਦੀ ਮੌਤ, 2 ਗੰਭੀਰ ਜ਼ਖ਼ਮੀ ਹਨ।

ਫ਼ੋਟੋ

By

Published : Jul 11, 2019, 1:41 PM IST

ਚੰਡੀਗੜ੍ਹ: ਹਿਮਾਚਲ ਦੇ ਤੀਰਥਨ ਘਾਟੀ 'ਚ ਵੀਰਵਾਰ ਸਵੇਰੇ ਇੱਕ ਬੇਕਾਬੂ ਕਾਰ 700 ਫੁੱਟ ਡੂੰਘੀ ਖਾਈ 'ਚ ਡਿੱਗਣ ਕਾਰਨ ਭਿਅਨਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। ਇਸ ਕਾਰ ਹਾਦਸੇ 'ਚ 2 ਦੀ ਮੌਤ ਹੋ ਗਈ, ਜਦ ਕਿ 2 ਗੰਭੀਰ ਜ਼ਖ਼ਮੀ ਹਨ। ਮੌਕੇ 'ਤੇ ਪੁੱਜੇ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾ ਦਿੱਤਾ ਹੈ। ਕਾਰ ਸਵਾਰ ਮ੍ਰਿਤਕਾ ਦੀ ਪਛਾਣ ਕੀਤੀ ਜਾ ਚੁੱਕੀ ਹੈ।

ਚੱਲਦੀ ਬੱਸ 'ਚ ਡਰਾਇਵਰ ਨੂੰ Tik Tok ਵੀਡੀਓ ਬਣਾਉਣ ਪਈ ਮਹਿੰਗੀ, ਵੇਖੋ ਵੀਡੀਓ

ਕਾਰ ਸਵਾਰ 3 ਵਿਅਕਤੀ ਸਥਾਨਕ ਇਲਾਕੇ ਦੇ ਰਹਿਣ ਵਾਲੇ ਹਨ, ਜਦ ਕਿ ਇੱਕ ਨੌਜਵਾਨ ਚੰਡੀਗੜ੍ਹ ਦਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਪੀ. ਗੌਰਵ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਸਥਾਨਕ ਨਿਵਾਸੀ ਬੁੱਧ ਸਿੰਘ ਅਤੇ ਗੋਵਿੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details