ਨਵੀਂ ਦਿੱਲੀ/ਚੰਡੀਗੜ੍ਹ: ਏਡੀਆਰ ਦੀ ਰਿਪੋਰਟ ਦੇ ਅਧਾਰ ਤੇ 83% ਲੋਕ ਸਭਾ ਮੈਂਬਰ 'ਕਰੋੜਪਤੀ' ਹਨ। ਜਦਕਿ 33% ਮੈਂਬਰਾਂ 'ਤੇ ਅਪਰਾਧਕ ਮਾਮਲੇ ਦਰਜ ਹਨ।ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੇ ਰਿਪੋਰਟ ਅਨੁਸਾਰ 521 ਮੌਜੂਦਾ ਸੰਸਦ ਦੇ ਘੱਟੋ ਘੱਟ 83 ਫੀਸਦੀ 'ਕਰੋੜਪਤੀ' ਹਨ 'ਤੇ 33 ਫੀਸਦੀ ਸੰਸਦ ਤੇ ਅਪਰਾਧਕ ਕੇਸ ਦਰਜ ਹਨ।
83 ਫੀਸਦੀ ਲੋਕ ਸਭਾ ਮੈਂਬਰ ਕਰੋੜਪਤੀ 'ਤੇ 33 ਫੀਸਦੀ ਮੈਂਬਰਾਂ 'ਤੇ ਅਪਰਾਧਕ ਕੇਸ ਦਰਜ: ਏਡੀਆਰ
ਏਡੀਆਰ ਰਿਪੋਰਟ 2019: ਰਿਪੋਰਟ ਅਨੁਸਾਰ ਸੰਸਦ ਦੇ 521 ਨੇਤਾਵਾਂ 'ਚੌਂ 430 ਮੈਂਬਰ ਕਰੋੜਪਤੀ ਹਨ। ਜਿਨ੍ਹਾਂ 'ਚੌਂ 227 ਭਾਜਪਾ, 37 ਕਾਂਗਰਸ ਤੋਂ, 29 ਏ.ਆਈ.ਏ.ਡੀ.ਐਮ.ਕੇ. ਤੋਂ ਹਨ।
2014 ਲੋਕ ਸਭਾ ਦੇ ਅਧਾਰ ਤੇ ਪ੍ਰਤੀ ਸਾਂਸਦ ਔਸਤ ਸੰਪਤੀ 14.72 ਕਰੋੜ ਰੁਪਏ ਆਉਂਦੀ ਹੈ। ਜਦਕਿ 32 ਮੌਜੂਦਾ ਸੰਸਦ ਮੈਂਬਰਾਂ ਨੇ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦੀ ਘੋਸ਼ਣਾ ਕੀਤੀ ਹੈ, 'ਤੇ ਸਿਰਫ ਦੋ ਮੌਜੂਦਾ ਸੰਸਦ ਮੈਂਬਰਾਂ ਨੇ 5 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਦੀ ਘੋਸ਼ਣਾ ਕੀਤੀ ਹੈ। 33% ਅਪਰਾਧਕ ਕੇਸਾਂ 'ਚ ਕੁੱਲ 106 ਸੰਸਦ ਆਉਂਦੇ ਹਨ। ਜਿਨ੍ਹਾਂ 'ਤੇ ਕਤਲ, ਹਿੰਸਾ ਦੀ ਕੋਸ਼ਿਸ਼, ਔਰਤਾਂ ਵਿਰੁੱਧ ਅਪਰਾਧ ਅਤੇ ਅਗਵਾ ਸਮੇਤ ਕਈ ਗੰਭੀਰ ਅਪਰਾਧਿਕ ਕੇਸਾਂ ਦਰਜ ਹਨ। ਇਸ ਤੋਂ ਇਲਾਵਾ 10 ਮੌਜੂਦਾ ਸੰਸਦ ਤੇ ਕਤਲ ਦੇ ਇਲਜਾਮ ਹਨ। ਇਨ੍ਹਾਂ 'ਚ ਭਾਜਪਾ ਦੇ 4, ਕਾਂਗਰਸ, ਐਨਸੀਪੀ, ਐਲਜੇਪੀ, ਆਰਜੇਡੀ ਤੇ ਆਜ਼ਾਦ ਸੰਸਦ ਵੀ ਮੌਜੂਦ ਹਨ।