ਪੰਜਾਬ

punjab

ETV Bharat / state

ਪੰਜਾਬ ਰਾਜ ਵਿੱਚ 4,68,059 ਨਵੇਂ ਵੋਟਰ ਬਣੇ: ਡਾ. ਕਰੁਣਾ ਰਾਜੂ - lok sabha election 2019

ਪੰਜਾਬ ਰਾਜ ਵਿੱਚ 2,07,81,211 ਹੋਈ ਕੁੱਲ ਵੋਟਰਾਂ ਦੀ ਗਿਣਤੀ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਕਰੁਣਾ ਰਾਜੂ ਨੇ ਦਿੱਤੀ ਇਹ ਜਾਣਕਾਰੀ।

ਪ੍ਰੀਤਕਾਤਮਕ ਫ਼ੋਟੋ।

By

Published : Apr 29, 2019, 10:34 PM IST

ਚੰਡੀਗੜ੍ਹ 29 ਅਪ੍ਰੈਲ : ਪੰਜਾਬ ਰਾਜ ਵਿੱਚ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤੱਕ 4,68,059 ਨਵੇਂ ਨਾਂਅ ਵੋਟਰ ਸੂਚੀ ਵਿੱਚ ਦਰਜ ਹੋਏ ਹਨ। ਇਹ ਜਾਣਕਾਰੀ ਇੱਥੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 31 ਜਨਵਰੀ 2019 ਤੋਂ ਲੈ ਕੇ 19 ਅਪ੍ਰੈਲ 2019 ਤੱਕ 1128 ਐਨ.ਆਰ.ਆਈ. ਵੋਟਰਾਂ ਨੇ ਆਪਣੇ ਨਾਂਅ ਵੋਟਰ ਸੂਚੀ ਵਿੱਚ ਦਰਜ ਕਰਵਾਏ ਹਨ। ਜਿਨ੍ਹਾਂ ਵਿਚੋਂ 895 ਪੁਰਸ਼ ਅਤੇ 233 ਮਹਿਲਾਵਾਂ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰਾਜ ਵਿੱਚ 2,20,886 ਪੁਰਸ਼ ਅਤੇ 2,45,898 ਮਹਿਲਾਵਾਂ ਅਤੇ 147 ਥਰਡ ਜੈਂਡਰ ਦੇ ਨਵੇਂ ਵੋਟਰਾਂ ਨੇ ਆਪਣੇ ਨਾਂਅ ਵੋਟਰ ਸੂਚੀ ਵਿੱਚ ਦਰਜ ਕਰਵਾਇਆ ਹੈ। ਹੁਣ ਪੰਜਾਬ ਰਾਜ ਵਿੱਚ ਕੁੱਲ 2,07,81,211 ਵੋਟਰ ਹੋ ਗਏ ਹਨ, ਜਿਨ੍ਹਾਂ ਵਿੱਚੋਂ 1,09,50,735 ਪੁਰਸ਼, 98,29,916 ਮਹਿਲਾਵਾਂ ਅਤੇ 560 ਥਰਡ ਜੈਂਡਰ ਦੇ ਵੋਟਰ ਹਨ।
ਦੱਸਣਯੋਗ ਹੈ ਕਿ ਪਹਿਲਾ ਪੰਜਾਬ ਰਾਜ ਵਿੱਚ ਕੁੱਲ 2,03,74,375 ਵੋਟਰ ਸਨ।

ABOUT THE AUTHOR

...view details