ਚੰਡੀਗੜ੍ਹ : ਪੰਜਾਬ ਸਿਹਤ 'ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਨਿੱਚਰਵਾਰ ਨੂੰ ਕਲਿਆਣ ਭਵਨ ਵਿਖੇ 22 ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।
22 ਲਾਭਪਤਾਰੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ - govt job
ਪੰਜਾਬ ਸਿਹਤ 'ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਤਰਸ ਦੇ ਆਧਾਰ 'ਤੇ 22 ਲਾਭਪਤਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਦਿੱਤੇ ਗਏ।
22 ਲਾਭਪਤਾਰੀਆਂ ਨੂੰ ਵੰਡੇ ਗਏ ਨਿਯੁੱਕਤੀ ਪੱਤਰ
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਰਜਾ ਚਾਰ ਦੇ 13 ਉਮੀਦਵਾਰ, 08 ਕਲਰਕ ਅਤੇ 01 ਡਰਾਈਵਰ ਤੋਂ ਇਲਾਵਾ ਅੰਗਹੀਣ ਕੋਟੇ ਅਧੀਨ ਦਰਜਾ ਚਾਰ ਦੇ 10 ਕਰਮਚਾਰੀਆਂ ਨੂੰ ਪਦਉਨੱਤ ਕਰਕੇ ਕਲਰਕ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਨਵੇਂ-ਨਿਯੁਕਤ ਅਤੇ ਪੱਦ-ਉਨੱਤ ਕੀਤੇ ਗਏ ਮੁਲਾਜ਼ਮਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
Last Updated : Jul 13, 2019, 10:00 PM IST