ਦਿੱਲੀ 'ਚ ਫ਼ੈਕਟਰੀ ਦੀ ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ - roof of aluminium factory
ਪੂਰਬੀ ਦਿੱਲੀ ਵਿੱਚ ਐਲੂਮੀਨੀਅਮ ਤਾਰ ਫ਼ੈਕਟਰੀ ਦੀ ਉਸਾਰੀ ਦੌਰਾਨ ਡਿੱਗੀ ਛੱਤ। 2 ਮਜ਼ਦੂਰਾਂ ਦੀ ਮੌਤ ਤੇ 3 ਜਖ਼ਮੀ। ਜਖ਼ਮੀ ਹਸਪਤਾਲ 'ਚ ਜ਼ੇਰੇ ਇਲਾਜ।
ਫ਼ੈਕਟਰੀ ਦੀ ਛੱਤ ਡਿੱਗਣ ਨਾਲ ਮੌਤ
ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ ਵਿੱਚ ਐਲੂਮੀਨੀਅਮ ਤਾਰ ਫੈਕਟਰੀ ਵਿੱਚ ਨਿਰਮਾਣ ਦੌਰਾਨ ਦਰਦਨਾਕ ਹਾਦਸਾ ਹੋ ਗਿਆ। ਛੱਤ ਡਿੱਗਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 3 ਮਜ਼ਦੂਰ ਜਖ਼ਮੀ ਹੋ ਗਏ।
ਜਖ਼ਮੀ ਮਜ਼ਦੂਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਕਤ ਫ਼ੈਕਟਰੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਦੱਸਿਆ ਜਾ ਰਿਹੈ ਹੈ ਕਿ ਪੁਰਾਣੀ ਇਮਾਰਤ ਤੋੜੇ ਬਿਨਾਂ ਹੀ ਨਵੀਂ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਛੱਤ ਡਿੱਗ ਗਈ ਤੇ ਮਲਬੇ ਹੇਠ 5 ਮਜ਼ਦੂਰ ਦੱਬ ਗਏ।