ਪੰਜਾਬ

punjab

ETV Bharat / state

1984 ਸਿੱਖ ਕਤਲੇਆਮ: SC ਨੇ ਜਾਂਚ ਪੂਰੀ ਕਰਨ ਲਈ SIT ਨੂੰ ਦਿੱਤੇ 2 ਹੋਰ ਮਹੀਨੇ - punjab

1984 ਸਿੱਖ ਕਤਲੇਆਮ 'ਚ ਸੁਪਰੀਮ ਕੋਰਟ ਨੇ ਸਿਟ ਨੂੰ ਜਾਂਚ ਲਈ ਦਿੱਤਾ ਹੋਰ ਸਮਾਂ। ਦੰਗਿਆਂ ਵਿੱਚ ਨਾਮਜ਼ਦ 62 ਪੁਲਿਸ ਕਰਮਚਾਰੀਆਂ ਦੀ ਜਾਂਚ ਦੀ ਕੀਤੀ ਮੰਗ।

ਫ਼ਾਈਲ ਫ਼ੋਟੋ।

By

Published : Mar 29, 2019, 3:52 PM IST

ਨਵੀਂ ਦਿੱਲੀ: 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ 'ਤੇ ਸੁਣਵਾਈ ਕਰਦਿਆਂਸੁਪਰੀਮ ਕੋਰਟ ਨੇ SIT ਨੂੰ ਦਰਜ 186 ਮਾਮਲਿਆਂ ਦੀ ਜਾਂਚ ਪੂਰੀ ਕਰਨ ਲਈ ਹੋਰ 2 ਮਹੀਨੇ ਦਾ ਸਮਾਂ ਦਿੱਤਾ ਹੈ।

ਅਦਾਲਤ ਨੇ ਇਹ ਸਮਾਂ ਉਸ ਸਮੇਂ ਵਧਾਇਆ ਜਦੋਂ ਸਿੱਟ ਨੇ ਦੱਸਿਆ ਕਿ ਜਾਂਚ ਦਾ 50 ਫ਼ੀਸਦੀ ਕੰਮ ਹੋ ਚੁੱਕਾ ਹੈ ਤੇ ਜਾਂਚ ਪੂਰੀ ਕਰਨ ਲਈ 2 ਹੋਰ ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਅਦਾਲਤ ਨੇ ਦਿੱਲੀ ਸਿੱਖ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਟੀਸ਼ਨਕਰਤਾ ਐਸ ਗੁਰਲਾਦ ਸਿੰਘ ਕਾਹਲੋਂ ਦੀ ਪਟੀਸ਼ਨ 'ਤੇ ਦੂਜੇ ਪੱਖ ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸ 'ਚ ਦੰਗਿਆਂ ਵਿੱਚ ਨਾਮਜ਼ਦ 62 ਪੁਲਿਸ ਕਰਮਚਾਰੀਆਂ ਦੀ ਭੂਮਿਕਾ ਦੇ ਜਾਂਚ ਦੀ ਮੰਗ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ ਦਿੱਲੀ ਦੇਹੀ 2700 ਤੋਂ ਵੱਧ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ।

ABOUT THE AUTHOR

...view details