ਪੰਜਾਬ

punjab

ETV Bharat / state

APP ਵਿਧਾਇਕਾ ਦੇ ਪਿੰਡ ਵਾਲੇ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ! - youth died of drug overdose

ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿੱਚ 20 ਸਾਲ ਦੇ ਨੌਜਵਾਨ ਦੀ ਲਾਸ਼ ਪਿੰਡ ਦੇ ਸਕੂਲ ਵਿੱਚੋਂ ਮਿਲਣ ਨਾਲ ਸਨਸਨੀ ਫੈਲ ਗਈ। ਇਹ ਪਿੰਡ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਦੱਸਿਆ ਜਾ ਰਿਹਾ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਜਡੋਜ਼ (Drug overdose ) ਨਾਲ਼ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਕਿਉਂਕਿ ਮ੍ਰਿਤਕ ਨੌਜਵਾਨ ਦੀ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ।

The dead body of a young man was found in the village school in Talwandi Sabo, there is a fear of death due to drug overdose.
ਤਲਵੰਡੀ ਸਾਬੋ 'ਚ ਪਿੰਡ ਦੇ ਸਕੂਲ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼,ਨਸ਼ੇ ਦੀ ਓਵਰਡੋਜ਼ ਨਾਲ਼ ਮੌਤ ਹੋਣ ਦਾ ਖ਼ਦਸ਼ਾ

By

Published : Oct 3, 2022, 12:16 PM IST

Updated : Oct 3, 2022, 12:37 PM IST

ਤਲਵੰਡੀ ਸਾਬੋ: ਵਿੱਚ ਆਪ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰੇ ਸਕੂਲ ਦੇ ਵਿਹੜੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ (body of the young man was found ) ਮਿਲੀ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ (Drug overdose ) ਨਾਲ਼ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਮ੍ਰਿਤਕ ਨੌਜਵਾਨ ਦੀ ਬਾਂਹ ਵਿੱਚ ਟੀਕੇ ਦੀ ਸਰਿੰਜ ਲੱਗੀ ਹੋਈ ਮਿਲੀ ਹੈ।

ਇਹ ਵੀ ਪੜੋ:ਮੁਆਫੀ ਮੰਗਣ ਆਏ ਗਾਇਕ ਜੀ ਖਾਨ ਤਾਂ ਹੋ ਗਿਆ ਇਹ ਕਾਰਾ ! ਦੇਖੋ ਵੀਡੀਓ

ਪਿੰਡ ਦੇ ਨੌਜਵਾਨ ਸਮਾਜ ਸੇਵੀ ਆਗੂ ਰਾਜੂ ਪ੍ਰਧਾਨ ਮੁਤਾਬਿਕ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਵਿੱਚੋਂ ਆਇਆ ਸੀ ਅਤੇ ਬੀਤੀ ਦੇਰ ਰਾਤ ਘਰੋਂ ਗਿਆ ਸੀ ਜਿਸਦੀ ਭਾਲ ਘਰ ਵਾਲਿਆਂ ਨੇ ਸਵੇਰੇ ਆਰੰਭੀ ਅਤੇ ਉਸਦੀ ਲਾਸ਼ ਸਕੂਲ ਵਿੱਚੋਂ (body was found in the school) ਮਿਲੀ।ਪਿੰਡ ਵਾਸੀਆਂ ਮੁਤਾਬਿਕ ਪਹਿਲਾਂ ਵੀ ਪਿੰਡ ਦੇ ਕੁਝ ਨੌਜਵਾਨ ਚਿੱਟੇ ਦੀ ਭੇਂਟ ਚੜ ਚੁੱਕੇ ਹਨ ਪਰ ਚਿੱਟਾ ਰੋਕਣ ਦੇ ਲਈ ਕੋਈ ਯਤਨ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ।

ਇਹ ਵੀ ਪੜੋ:Love Horoscope: ਅੱਜ ਮਿਲੇਗਾ ਪਿਆਰ ਜਾਂ ਪਿਆਰ 'ਚ ਨਿਰਾਸ਼ਾ, ਜਾਣੋ ਅੱਜ ਦਾ ਲਵ ਰਾਸ਼ੀਫਲ

Last Updated : Oct 3, 2022, 12:37 PM IST

ABOUT THE AUTHOR

...view details