ਪੰਜਾਬ

punjab

ਰਸ਼ੀਆ ਦੇ ਬਾਰਡਰ ’ਤੇ ਫਸੇ ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ, ਕਿਹਾ- ਕੀਤੀ ਜਾ ਰਹੀ ਹੈ ਆਰਥਿਕ ਲੁੱਟ

By

Published : Mar 4, 2022, 10:27 AM IST

Updated : Mar 4, 2022, 2:39 PM IST

ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਦੀਪਾਂਸ਼ੂ ਪੜਾਈ ਦੇ ਲਈ ਯੂਕਰੇਨ ਗਿਆ ਸੀ ਪਰ ਇਸ ਜੰਗ ਦੇ ਕਾਰਨ ਉਹ ਉੱਥੇ ਫਸ ਗਿਆ ਹੈ। ਵੀਡੀਓ ਕਾਲ ’ਤੇ ਗੱਲ ਕਰਦੇ ਹੋਏ ਦੀਪਾਂਸ਼ੂ ਨੇ ਦੱਸਿਆ ਕਿ ਯੂਕਰੇਨ ਚ ਫਸੇ ਭਾਰਤੀਆਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ। ਉਹ ਕਿਸੇ ਤਰ੍ਹਾਂ ਵਰ੍ਹਦੀਆਂ ਗੋਲੀਆਂ ਵਿਚਾਲੇ ਰਸ਼ੀਅਨ ਬਾਰਡਰ ਤੱਕ ਪਹੁੰਚੇ ਪਰ ਇੱਥੇ ਭਾਰਤੀਆ ਨੂੰ ਆਰਥਿਕ ਲੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ
ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ

ਬਠਿੰਡਾ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 9ਵਾਂ ਦਿਨ ਹੈ। ਉੱਥੇ ਹੀ ਦੂਜੇ ਪਾਸੇ ਇਸ ਜੰਗ ਦੇ ਕਾਰਨ ਯੂਕਰੇਨ ਸਿੱਖਿਆ ਹਾਸਲ ਕਰਨ ਲਈ ਗਏ ਭਾਰਤੀ ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੇਸ਼ਕ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਜਦੋ ਜਹਿਦ ਕਰਕੇ ਉੱਥੋ ਬਾਹਰ ਕੱਢਿਆ ਜਾ ਰਿਹਾ ਹੈ ਪਰ ਇਸਦੇ ਦੂਜੇ ਪਾਸੇ ਕਈ ਅਜਿਹੇ ਵਿਦਿਆਰਥੀ ਹਨ ਜੋ ਅਜੇ ਵੀ ਸਰਕਾਰ ਦੀ ਮਦਦ ਦਾ ਇੰਤਜਾਰ ਕਰ ਰਹੇ ਹਨ।

'ਭਾਰਤੀ ਅੰਬੈਸੀ ਵੱਲੋਂ ਨਹੀਂ ਕੀਤੀ ਜਾ ਰਹੀ ਮਦਦ'

ਅਜਿਹੇ ਹੀ ਬਠਿੰਡਾ ਦੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਦੀਪਾਸ਼ੂ ਨੇ ਵੀਡੀਓ ਕਾਲ ਰਾਹੀ ਗੱਲ ਕਰ ਆਪਣੀ ਹੱਡਬੀਤੀ ਦੱਸੀ ਨਾਲ ਹੀ ਉੱਥੇ ਦੇ ਹਾਲਾਤ ਅਤੇ ਕਈ ਅਹਿਮ ਖੁਲਾਸੇ ਵੀ ਕੀਤੇ। ਦੀਪਾਂਸ਼ੂ ਨੇ ਵੀਡੀਓ ਕਾਲ ’ਤੇ ਗੱਲ ਕਰਦੇ ਹੋਏ ਦੱਸਿਆ ਕਿ ਯੂਕਰੇਨ ’ਚ ਭਾਰਤੀਆਂ ਨੂੰ ਟ੍ਰੇਨ ਵਿੱਚ ਨਹੀਂ ਚੜਨ ਦਿੱਤਾ ਜਾ ਰਿਹਾ ਅਤੇ ਨਾ ਹੀ ਅੰਬੈਸੀ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।

'500 ਡਾਲਰ ਪ੍ਰਤੀ ਵਿਅਕਤੀ ਤੋਂ ਕੀਤੀ ਜਾ ਰਹੀ ਮੰਗ'

ਦੀਪਾਂਸ਼ੂ ਨੇ ਦੱਸਿਆ ਕਿ ਵਾਰ ਵਾਰ ਹੋ ਰਹੀ ਇਸ ਪਰੇਸ਼ਾਨੀ ਤੋਂ ਬਾਅਦ ਜਦੋ ਉਹ ਯੂਕਰੇਨ ਛੱਡ ਰਸ਼ਿਆ ਦੇ ਬਾਰਡਰ ਤੇ ਪਹੁੰਚੇ ਤਾਂ ਇੱਥੇ ਵੀ ਭਾਰਤੀ ਅੰਬੈਸੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਅਤੇ ਹੁਣ ਉਨ੍ਹਾਂ ਨੂੰ 1600 ਕਿਲੋਮੀਟਰ ਦੂਰ ਦੂਜੇ ਬਾਰਡਰ ’ਤੇ ਪਹੁੰਚਣ ਲਈ ਕਹਿ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਸਫ਼ਰ ਲਈ 500 ਡਾਲਰ ਪ੍ਰਤੀ ਵਿਅਕਤੀ ਤੋਂ ਮੰਗ ਕੀਤੀ ਜਾ ਰਹੀ ਹੈ ਜੋ ਕਿ ਹਰ ਵਿਦਿਆਰਥੀ ਦੇ ਸੰਭਵ ਦੀ ਗੱਲ ਨਹੀਂ ਹੈ।

ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ

'ਰਸ਼ੀਅਨ ਵੱਲੋਂ ਨਹੀਂ ਖੋਲ੍ਹਿਆ ਜਾ ਰਿਹਾ ਬਾਰਡਰ'

ਦੀਪਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਨਾਲ ਕਰੀਬ ਹਜ਼ਾਰ ਵਿਦਿਆਰਥੀ ਹਨ ਜੋ ਕਿ ਵਰ੍ਹਦੀਆਂ ਗੋਲੀਆਂ ਵਿਚਾਲੇ ਬਾਰਡਰ ਦੇ ਕਰੀਬ ਪਹੁੰਚਿਆ ਹੈ ਪਰ ਰਸ਼ੀਅਨ ਵੱਲੋਂ ਬਾਰਡਰ ਨਹੀਂ ਖੋਲ੍ਹਿਆ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਅੰਬੈਸੀ ਵੱਲੋਂ ਅੱਗੇ ਕਿਸੇ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਵੀ ਉਹ ਕੀ ਕਰਨ।

'ਬੱਚਿਆਂ ਦੀ ਹਾਲਤ ਬਦ ਤੋਂ ਬਦਤਰ'

ਉੱਥੇ ਹੀ ਦੂਜੇ ਪਾਸੇ ਦੀਪਾਂਸ਼ੂ ਦੀ ਮਾਤਾ ਨੇ ਦੱਸਿਆ ਕਿ ਯੂਕਰੇਨ ਵਿੱਚ ਭਾਰਤੀਆਂ ਦੇ ਹਾਲਾਤ ਬੜੇ ਗੰਭੀਰ ਹਨ ਭਾਵੇਂ ਕੇਂਦਰ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉੱਥੇ ਪੜ੍ਹਨ ਗਏ ਬੱਚਿਆਂ ਦੀ ਹਾਲਤ ਬਦ ਤੋਂ ਬਦਤਰ ਹੈ। ਉਨ੍ਹਾਂ ਨੂੰ ਫਿਲਹਾਲ ਭੁੱਖੇ ਪਿਆਸੇ ਹੀ ਲੰਮਾ ਸਫ਼ਰ ਕਰਨਾ ਪੈ ਰਿਹਾ ਹੈ। ਇੰਡੀਅਨ ਅੰਬੈਸੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ।

ਪਰਿਵਾਰ ਦੀ ਭਾਰਤ ਸਰਕਾਰ ਨੂੰ ਅਪੀਲ

ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਹੁਣ ਉਹ ਡਰ ਦੇ ਮਾਰੇ ਆਪਣੇ ਪਰਿਵਾਰ ਨੂੰ ਵੀ ਇਸ ਸਬੰਧ ਚ ਕੁਝ ਵੀ ਨਹੀਂ ਦੱਸ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਫਿਕਰ ਹੈ ਕਿ ਉਨ੍ਹਾਂ ਦੇ ਮਾਂ ਪਿਓ ਪ੍ਰੇਸ਼ਾਨ ਹੋਣਗੇ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਪੈਸੇ ਵੀ ਆਪਣੇ ਬੱਚਿਆਂ ਨੂੰ ਨਹੀਂ ਭੇਜ ਸਕਦੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨਾਲ ਪੈਸਿਆਂ ਦੇ ਬਦਲੇ ਕੁੱਟਮਾਰ ਨਾ ਹੋਵੇ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਵਿੱਚੋਂ ਭਾਰਤੀਆਂ ਨੂੰ ਜਲਦ ਤੋਂ ਜਲਦ ਵਾਪਸ ਕੱਢਿਆ ਜਾਵੇ।

ਇਹ ਵੀ ਪੜੋ:ਰੂਸ ਨੇ ਯੂਕਰੇਨ ਦੇ ਪਰਮਾਣੂ ਪਲਾਂਟ 'ਤੇ ਕੀਤਾ ਹਮਲਾ, "ਪੁਤਿਨ ਜੰਗ ਜਾਰੀ ਰੱਖਣਗੇ"

Last Updated : Mar 4, 2022, 2:39 PM IST

ABOUT THE AUTHOR

...view details