ਪੰਜਾਬ

punjab

By

Published : Feb 7, 2020, 8:22 PM IST

ETV Bharat / state

ਕਰਜ਼ੇ ਤੋਂ ਪਰੇਸ਼ਾਨ ਹੋਕੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਕਰਜ਼ੇ ਤੋਂ ਪਰੇਸ਼ਾਨ ਚੱਲ ਰਹੇ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਕਿਸਾਨ ਨੇ ਫਾਈਨਾਂਸ ਕੰਪਨੀ ਤੋਂ ਲੋਨ ਤੇ ਇੱਕ ਟਰੈਕਟਰ ਲਿਆ ਹੋਇਆ ਸੀ। ਜਿਸ ਦੀ ਕੀਸ਼ਤ ਨਾ ਅਦਾ ਕਰਨ ਕਾਰਨ ਕੰਪਨੀ ਵੱਲੋਂ ਟਰੈਕਟਰ ਚੁੱਕ ਕੇ ਲੈਕੇ ਜਾਣ ਦੀ ਧਮਕੀ ਦਿੱਤੀ ਜਾ ਰਹੀ ਸੀ।

ਫ਼ੋਟੋ
ਫ਼ੋਟੋ

ਬਠਿੰਡਾ: ਪੰਜਾਬ ਦੇ ਮਾਲਵਾ ਇਲਾਕੇ ਵਿੱਚ ਕਰਜੇ ਦੇ ਬੋਝ ਹੇਠ ਦਬੇ ਕਿਸਾਨ ਲਗਤਾਰ ਖੁਦਕੁਸੀਆਂ ਦੇ ਰਾਹ ਤੇ ਚੱਲ ਰਹੇ ਹਨ। ਅਜਿਹੀ ਹੀ ਇੱਕ ਘਟਨਾ ਦਾ ਸ਼ਿਕਾਰ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਦਾ ਕਿਸਾਨ ਵੀ ਹੋ ਗਿਆ ਹੈ। ਨੌਜਵਾਨ ਕਿਸਾਨ ਲੰਬੇਂ ਸਮੇਂ ਤੋਂ ਕਰਜੇ ਤੋਂ ਪਰੇਸ਼ਾਨ ਸੀ।

ਕਿਸਾਨ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਜੇ ਉਹ ਫਾਈਨਾਂਸ ਕੰਪਨੀ ਨੂੰ ਕਰਜਾ ਨਾ ਮੋੜ ਸਕਿਆ ਤਾਂ ਕੰਪਨੀ ਉਸ ਦਾ ਟਰੈਕਟਰ ਨਾ ਲੈ ਜਾਣ। ਇਸ ਦੇ ਚਲੱਦੇ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਕਿਸਾਨਾ ਆਗੂਆਂ ਵੱਲੋਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ ਤੇ ਕਿਸਾਨ ਦਾ ਸਾਰਾ ਕਰਜਾ ਮੁਆਫ਼ ਕਰਕੇ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।

ਵੀਡੀਓ।

ਇਹ ਵੀ ਪੜ੍ਹੋ: ਭਾਜਪਾ ਨੇ ਨਾਅਰੇ 'ਤੇ ਭਗਵੰਤ ਮਾਨ ਦਾ ਹਮਲਾ, "ਦਿੱਲੀ ਦੇਸ਼ ਨੂੰ ਬਦਲੇਗੀ"

ਮ੍ਰਿਤਕ ਨੌਜਵਾਨ ਕਿਸਾਨ ਆਪਣੇ ਮਾਤਾ ਪਿਤਾ ਦਾ ਇੱਕਲੋਤਾ ਪੁੱਤਰ ਸੀ, ਜਿਸ ਦੀ ਮਾਤਾ ਦਾ ਕੁੱਝ ਸਮਾਂ ਪਹਿਲਾ ਹੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਕਿਸਾਨ ਨੌਜਵਾਨ ਦੀ ਮੋਤ ਨਾਲ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਕੰਪਨੀ ਦੀ ਗੁੰਡਾਗਰਦੀ ਕਰਕੇ ਹੀ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ।

ਬੀਕੇਯੂ ਲੱਖੋਵਾਲ ਦੇ ਆਗੂ ਨੇ ਕਿਸਾਨ ਦੀ ਖੁਦਕੁਸ਼ੀ ਦਾ ਦੋਸ਼ੀ ਫਾਈਨਾਸ ਕੰਪਨੀ ਨੂੰ ਦਸਦੇ ਹੋਏ ਦੋਸੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮ੍ਰਿਤਕ ਨੌਜਵਾਨ ਦਾ ਸਾਰਾ ਕਰਜਾ ਮੁਆਫ਼ ਕਰਨ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਕਿਸਾਨ ਦਾ ਕਰਜਾ ਮੁਆਫ਼ ਨਹੀਂ ਕੀਤਾ ਗਿਆ ਸੀ। ਜੱਥੇਬੰਦੀ ਵੱਲੋਂ ਕਿਸਾਨ ਦਾ ਸਾਰਾ ਕਰਜਾ ਮੁਆਫ਼ ਕਰਕੇ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ABOUT THE AUTHOR

...view details