ਪੰਜਾਬ

punjab

ETV Bharat / state

ਮੀਂਹ ਦੇ ਪਾਣੀ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ - a man dead

ਬਠਿੰਡਾ ਵਿੱਚ ਬੀਤੀ ਰਾਤ ਹੋਈ ਬਾਰਿਸ਼ ਦੇ ਨਾਲ ਜਮ੍ਹਾਂ ਹੋਏ ਪਾਣੀ ਦੇ ਵਿੱਚ ਡਿੱਗਣ ਨਾਲ ਇਕ ਨੌਜਵਾਨ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਬਿਹਾਰ ਵਾਸੀ ਵਜੋਂ ਹੋਈ ਹੈ।

ਮੀਂਹ ਦੇ ਪਾਣੀ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ

By

Published : Jun 18, 2019, 11:57 PM IST

ਬਠਿੰਡਾ : ਬੀਤੀ ਸ਼ਾਮ ਸ਼ਹਿਰ ਵਿੱਚ ਭਾਰੀ ਮੀਂਹ ਪਇਆ ਸੀ, ਜਿਸ ਕਾਰਨ ਅਮਰੀਕ ਸਿੰਘ ਰੋਡ 'ਤੇ ਕਾਫ਼ੀ ਪਾਣੀ ਜਮ੍ਹਾ ਹੋ ਗਿਆ। ਇਸ ਜਮ੍ਹਾ ਹੋਏ ਪਾਣੀ ਵਿੱਚ ਇੱਕ ਨੌਜਵਾਨ ਦੇ ਡਿੱਗ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੀਂਹ ਦੇ ਪਾਣੀ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ
ਸਹਾਰਾ ਜਨ ਸੇਵਾ ਦੇ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਫ਼ੋਨ 'ਤੇ ਇਤਲਾਹ ਮਿਲੀ ਸੀ ਕਿ ਅਮਰੀਕ ਸਿੰਘ ਰੋਡ 'ਤੇ ਇੱਕ ਲਾਸ਼ ਪਈ ਹੈ। ਜਦੋਂ ਅਸੀਂ ਆ ਕੇ ਦੇਖਿਆ ਤਾਂ ਲਾਸ਼ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ। ਸਹਾਰਾ ਦੇ ਮੈਂਬਰ ਨੇ ਦੱਸਿਆ ਕਿ ਉੱਕਤ ਮ੍ਰਿਤਕ ਨੌਜਵਾਨ ਦੀ ਪਹਿਚਾਣ ਧਰਮਿੰਦਰ ਦੇ ਨਾਂ ਵਜੋਂ ਹੋਈ ਹੈ ਜੋ ਬਿਹਾਰ ਦਾ ਵਾਸੀ ਹੈ ਅਤੇ ਬਠਿੰਡਾ ਦੀ ਚੰਦਸਰ ਬਸਤੀ ਵਿੱਚ ਕਿਰਾਏ 'ਤੇ ਰਹਿ ਰਿਹਾ ਸੀ। ਉੱਕਤ ਨੌਜਵਾਨ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ।

ਸਹਾਰਾ ਜਨਸੇਵਾ ਨੇ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਪਰ ਉਸ ਦੀ ਮੌਤ ਦੇ ਕਾਰਨ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।
ਉਥੇ ਹੀ ਜਦੋਂ ਪੋਸਟਮਾਰਟਮ ਲਈ ਪਹੁੰਚੇ ਮ੍ਰਿਤਕ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਨਾਮ ਧਰਮਿੰਦਰ ਹੈ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਹ ਬਠਿੰਡਾ ਦੇ ਚੰਦਰ ਬੱਚੀ ਦੇ ਵਿੱਚ ਰਹਿ ਰਿਹਾ ਸੀ ਅਤੇ ਉਹ ਬਠਿੰਡਾ ਵਿੱਚ ਇਕੱਲਾ ਹੀ ਰਹਿ ਰਿਹਾ ਸੀ ਅਤੇ ਉਸ ਦਾ ਪਰਿਵਾਰ ਬਿਹਾਰ ਵਿੱਚ ਹੀ ਹੈ। ਅਸੀਂ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਜੋ ਇਸ ਸਮੇਂ ਬਿਹਾਰ ਤੋਂ ਆ ਰਹੇ ਹਨ।

ABOUT THE AUTHOR

...view details