ਬਠਿੰਡਾ: ਪੀਪਲਜ਼ ਲਿਟਰੇਰੀ ਫ਼ੈਸਟੀਵਲ ਵਿੱਚ ਸ਼ਿਰਕਤ ਕਰਨ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਸਵਰਾਜ ਅਭਿਆਨ ਦੇ ਆਗੂ ਅਤੇ ਸਾਹਿਤਕਾਰ ਯੋਗੇਂਦਰ ਯਾਦਵ ਨੇ ਦੇਸ਼ ਦੇ ਮੌਜੂਦਾ ਹਾਲਾਤਾਂ ਬਾਰੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਸਮਾਰੋਹ ਵਿੱਚ ਕਵੀ ਅਤੇ ਲੇਖਕਾਂ ਨੂੰ ਸੁਣਨ ਲਈ ਪਹੁੰਚੇ ਦਰਸ਼ਕਾਂ ਨੂੰ ਆਪਣੇ ਸਾਹਿਤਕ ਅਤੇ ਕਵੀ ਦੇ ਅੰਦਾਜ਼ ਵਿੱਚ ਰਾਜਨੀਤੀ ਦੇ ਮੌਜੂਦਾ ਹਾਲਾਤ ਦੱਸਦਿਆਂ ਹੋਇਆਂ ਨਾਗਰਿਕਤਾ ਸੋਧ ਐਕਟ ਉੱਤੇ ਵੀ ਚਰਚਾ ਕੀਤੀ।
ਨਾਗਰਿਕਤਾ ਸੋਧ ਐਕਟ ਹਿੰਦੂ-ਮੁਸਲਮਾਨ ਨੂੰ ਵੰਡਣ ਵਾਲਾ: ਯੋਗੇਂਦਰ ਯਾਦਵ ਯੋਗਿੰਦਰ ਯਾਦਵ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਹਨ, ਉਸ ਦੇ ਲਈ ਸਭ ਨੂੰ ਇਕਜੁੱਟ ਹੋਣਾ ਪਵੇਗਾ। ਅੱਜ ਦਾ ਇਹ ਸਮਾਰੋਹ ਵੀ ਇਕਜੁੱਟ ਹੋਣ ਲਈ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਤੇ ਇਹ ਉਨ੍ਹਾਂ ਦਾ ਚੰਗਾ ਭਾਗ ਹੈ ਕਿ ਉਨ੍ਹਾਂ ਨੂੰ ਅਜਿਹੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ। ਯੋਗਿੰਦਰ ਯਾਦਵ ਦਾ ਕਹਿਣਾ ਹੈ ਕਿ ਜੋ ਹਾਲਾਤ ਇਸ ਸਮੇਂ ਦੇਸ਼ ਦੀਆਂ ਜੋ ਜੜ੍ਹਾਂ ਹਨ, ਉਨ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਜੜ੍ਹਾਂ ਉੱਚ-ਦਰਜੇ ਦੇ ਅਮੀਰ ਵਪਾਰੀਆਂ ਅਤੇ ਰਿਆਸਤੀ ਲੀਡਰਾਂ ਵੱਲੋਂ ਦੇਸ਼ ਦੀਆਂ ਜੜ੍ਹਾਂ ਕੱਟਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।
ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਯੋਗੇਂਦਰ ਯਾਦਵ ਨੇ ਦੱਸਿਆ ਕਿ ਇਹ ਨਾਗਰਿਕਤਾ ਸੋਧ ਐਕਟ ਬਿਲਕੁਲ ਉਵੇਂ ਹੀ ਪ੍ਰਭਾਵ ਕਰੇਗਾ ਜਿਵੇਂ ਨੋਟਬੰਦੀ ਨੇ ਸਾਡੇ ਦੇਸ਼ ਦੀ ਆਰਥਿਕ ਵਿਵਸਥਾ ਤੇ ਕੀਤਾ ਹੈ।ਨਾਗਰਿਕਤਾ ਸੋਧ ਐਕਟ ਨੇ ਬੈਠੇ-ਬਿਠਾਏ ਹਿੰਦੂ-ਮੁਸਲਮਾਨ ਭਾਈਚਾਰੇ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਹੈ। ਦੇਸ਼ ਦੀ ਬੁਨਿਆਦ ਕਮਜ਼ੋਰ ਕਰ ਦਿੱਤੀ ਹੈ ਅਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਾਗਰਿਕਤਾ ਨੂੰ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਸਾਡੇ ਕੋਲ ਡਾ.ਭੀਮ ਰਾਓ ਅੰਬੇਦਕਰ ਵੱਲੋਂ ਦਿੱਤਾ ਗਿਆ ਦੇਸ਼ ਅਤੇ ਸੰਵਿਧਾਨ ਸਾਡੇ ਕੋਲ ਨਹੀਂ ਰਹੇਗਾ। ਇਸ ਦਾ ਇੱਕੋ-ਇੱਕ ਭਾਰਤੀ ਜਨਤਾ ਪਾਰਟੀ ਨੂੰ ਫ਼ਾਇਦਾ ਹੋਵੇਗਾ ਕਿ ਜੋ ਅਸਲ ਮੁੱਦੇ ਦੇਸ਼ ਵਿੱਚ ਹੋਣੇ ਚਾਹੀਦੇ ਹਨ ਉਨ੍ਹਾਂ ਤੋਂ ਦੇਸ਼ ਦੇ ਲੋਕਾਂ ਦਾ ਧਿਆਨ ਭਟਕਾ ਦਿੱਤਾ ਜਾਵੇਗਾ।
ਇਸ ਲਈ ਸਾਨੂੰ ਇਕਜੁੱਟ ਹੋ ਕੇ ਇਹ ਸਾਬਿਤ ਕਰਨਾ ਹੋਵੇਗਾ ਕਿ ਸਾਨੂੰ ਨੈਸ਼ਨਲ ਸਿਟੀਜ਼ਨ ਆਫ਼ ਰਜਿਸਟਰ ਨਹੀਂ ਚਾਹੀਦੀ ਸਗੋਂ ਨੈਸ਼ਨਲ ਸਿਟੀਜ਼ਨ ਆਫ ਅਨ ਐਂਪਲਾਇਡ ਚਾਹੀਦਾ ਹੈ। ਨੈਸ਼ਨਲ ਸਿਟੀਜ਼ਨ ਆਫ਼ ਫ਼ਾਰਮ ਚਾਹੀਦਾ ਇਸ ਲਈ ਸਾਡੇ ਕੋਲ ਮੌਕਾ ਹੈ ਕਿ ਦੇਸ਼ ਨੂੰ ਬਚਾਉਣ ਦੇ ਲਈ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਜੇਕਰ ਅੱਜ ਅਸੀਂ ਖ਼ਾਮੋਸ਼ ਰਹੇ ਤਾਂ ਕੱਲ ਨੂੰ ਸੰਨਾਟਾ ਛਾ ਜਾਵੇਗਾ।