ਬਠਿੰਡਾ: ਵਿਸ਼ਵ ਭਰ ਵਿੱਚ ਅੱਜ ਵਿਸ਼ਵ ਖ਼ੂਨ ਦਾਨ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਲੋਕ ਵੱਖ-ਵੱਖ ਬਲੱਡ ਬੈਂਕਾਂ 'ਚ ਜਾ ਕੇ ਖੂਨ ਦਾਨ ਕਰ ਰਹੇ ਹਨ। ਇਸੇ ਵਿਚਕਾਰ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਬਲੱਡ ਬੈਂਕ ਡਰਾਈ ਪਿਆ ਹੈ ਕਿਉਂਕਿ ਗਰਮੀ ਕਾਰਨ ਵਾਲੰਟਰੀ ਬਲੱਡ ਡੋਨਰ ਖੂਨ ਦਾਨ ਕਰਨ ਨਹੀਂ ਜਾ ਰਹੇ।
ਬਠਿੰਡਾ ਦੇ ਬਲੱਡ ਬੈਂਕ 'ਚ ਪਿਆ ਸੋਕਾ - govt. hospital of bathinda
ਵਿਸ਼ਵ ਖ਼ੂਨ ਦਾਨ ਦਿਵਸ ਮੌਕੇ ਬਠਿੰਡਾ ਦਾ ਬਲੱਡ ਬੈਂਕ ਡਰਾਈ ਪਿਆ ਹੋਇਆ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਆਓ ਜਾਣਦੇ ਹਾਂ-
ਫ਼ੋਟੋ।
ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਇੰਦਰਦੀਪ ਸਿੰਘ ਸਰਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਵਾਲੰਟਰੀ ਬਲੱਡ ਡੋਨਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਬਲੱਡ ਬੈਂਕ ਦੀ ਸਮਰੱਥਾ 400 ਯੂਨਿਟ ਹੈ ਪਰ ਮੌਜੂਦਾ ਸਮੇਂ ਵਿੱਚ 100 ਦੇ ਕਰੀਬ ਯੂਨਿਟ ਹੀ ਸਟਾਕ ਵਿਚ ਪਏ ਹੋਏ ਹਨ।
ਡਾ. ਸਰਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਐਮਰਜੈਂਸੀ ਕੇਸਾਂ ਵਿੱਚ ਜੇਕਰ ਵਾਲੰਟਰੀ ਬਲੱਡ ਡੋਨੇਸ਼ਨ ਨਾ ਹੋਵੇ ਤਾਂ ਪਰੇਸ਼ਾਨੀਆਂ ਕਈ ਵਾਰ ਵਧ ਜਾਂਦੀਆਂ ਹਨ।