ਪੰਜਾਬ

punjab

ETV Bharat / state

ਬਠਿੰਡਾ ਏਮਜ਼ ਹਸਪਤਾਲ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਪੁਲਿਸ ਵਾਲਿਆਂ 'ਤੇ ਕੀਤਾ ਹਮਲਾ - bathinda police attack

ਬਠਿੰਡਾ ਏਮਜ਼ ਹਸਪਤਾਲ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਰਾਸ਼ਨ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਪੁਲਿਸ ਉੱਤੇ ਹਮਲਾ ਕੀਤਾ। ਦੋ ਹਜ਼ਾਰ ਦੇ ਲਗਭਗ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਏਮਜ਼ ਹਸਪਤਾਲ ਵਿੱਚ ਨਿੱਜੀ ਕੰਪਨੀ ਉੱਤੇ ਕੈਦ ਕਰਨ ਦੇ ਦੋਸ਼ ਲਗਾਏ।

ਬਠਿੰਡਾ ਏਮਜ਼ ਹਸਪਤਾਲ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਪੁਲਿਸ ਵਾਲਿਆਂ 'ਤੇ ਕੀਤਾ ਹਮਲਾ
ਬਠਿੰਡਾ ਏਮਜ਼ ਹਸਪਤਾਲ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਪੁਲਿਸ ਵਾਲਿਆਂ 'ਤੇ ਕੀਤਾ ਹਮਲਾ

By

Published : May 17, 2020, 11:14 AM IST

ਬਠਿੰਡਾ: ਏਮਜ਼ ਹਸਪਤਾਲ ਵਿੱਚ ਕੰਮ ਕਰ ਰਹੇ 2,000 ਦੇ ਲਗਭਗ ਮਜ਼ਦੂਰਾਂ ਵੱਲੋਂ ਪੁਲਿਸ ਉੱਤੇ ਡੰਡੇ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਪ੍ਰਵਾਸੀ ਮਜ਼ਦੂਰ ਬਠਿੰਡਾ ਏਮਜ਼ ਹਸਪਤਾਲ ਵਿੱਚ ਇੱਕ ਉਸਾਰੀ ਕੰਪਨੀ ਦੇ ਅਧੀਨ ਕੰਮ ਕਰ ਰਹੇ ਹਨ।

ਵੇਖੋ ਵੀਡੀਓ।

ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਦਾ ਲੌਕਡਾਊਨ ਹੋਇਆ ਹੈ, ਉਦੋਂ ਤੋਂ ਕਿਸੇ ਵੀ ਮਜ਼ਦੂਰ ਨੂੰ ਕੰਪਨੀ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਰਾਸ਼ਨ ਦਿੱਤਾ ਜਾ ਰਿਹਾ ਹੈ। ਜੇ ਅਸੀਂ ਰਾਸ਼ਨ ਮੰਗਦੇ ਹਾਂ ਤਾਂ ਡੰਡੇ ਮਿਲਦੇ ਹਨ, ਕੀ ਕਰੀਏ ਘਰ ਜਾਣਾ ਹੈ ਅਤੇ ਜਾਨਵਰਾਂ ਵਰਗਾ ਇੱਥੇ ਵਿਵਹਾਰ ਕਰ ਦਿੱਤਾ ਜਾ ਰਿਹਾ ਹੈ।

ਪ੍ਰਵਾਸੀ ਮਜ਼ਦੂਰ ਭਾਰੀ ਗਿਣਤੀ ਵਿੱਚ ਪੱਛਮੀ ਬੰਗਾਲ ਦੇ ਮਜ਼ਦੂਰਾਂ ਦੇ ਨਾਲ ਹੋਰ ਵੀ ਸੂਬਿਆਂ ਦੇ ਮਜ਼ਦੂਰ ਵੀ ਫ਼ਸੇ ਹਨ, ਜਿਸ ਵਿੱਚ ਮਜ਼ਦੂਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਏਕਤਾ ਕਰਦੇ ਹਨ ਤਾਂ ਉਸ ਦੇ ਬਦਲੇ ਉਨ੍ਹਾਂ ਨੂੰ ਡੰਡੇ ਮਿਲਦੇ ਹਨ।

ਪਿਛਲੇ 3 ਮਹੀਨਿਆਂ ਤੋਂ ਕੋਈ ਪੈਸਾ ਨਹੀਂ ਮਿਲ ਰਿਹਾ ਅਤੇ ਨਾ ਹੀ ਕੋਈ ਰਾਸ਼ਨ ਇਸ ਕਰਕੇ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਪਰ ਇੱਥੇ ਤਮਾਮ ਪ੍ਰਵਾਸੀਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਇਸੇ ਕਰਕੇ ਉਨ੍ਹਾਂ ਵੱਲੋਂ ਅੰਦੋਲਨ ਕਰਨਾ ਪੈ ਰਿਹਾ ਹੈ। ਇਹ ਪ੍ਰਵਾਸੀ ਲੋਕਡਾਊਨ ਤੋਂ ਬਾਅਦ ਬੇਹੱਦ ਪ੍ਰੇਸ਼ਾਨ ਹੋ ਕੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਗੁਹਾਰ ਲਗਾ ਰਹੇ ਹਨ।

ABOUT THE AUTHOR

...view details