ਪੰਜਾਬ

punjab

ETV Bharat / state

ਬਠਿੰਡਾ 'ਚ ਦਿਨ ਦਿਹਾੜੇ ਬਜ਼ੁਰਗ ਮਹਿਲਾ ਦਾ ਕਤਲ - ਥਾਣਾ ਕੋਤਵਾਲੀ

ਬਠਿੰਡਾ ਦੀ ਗੀਤਾ ਭਵਨ ਗਲੀ 'ਚ ਇੱਕ ਬਜ਼ੁਰਗ ਮਹਿਲਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

woman Murder in Bathinda
ਬਠਿੰਡਾ 'ਚ ਦਿਨ ਦਿਹਾੜੇ ਬਜ਼ੁਰਗ ਮਹਿਲਾ ਦਾ ਕਤਲ

By

Published : Sep 5, 2020, 3:37 PM IST

Updated : Sep 5, 2020, 4:27 PM IST

ਬਠਿੰਡਾ: ਸ਼ਹਿਰ ਦੀ ਗੀਤਾ ਭਵਨ ਗਲੀ 'ਚ ਇੱਕ ਬਜ਼ੁਰਗ ਮਹਿਲਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਗੀਤਾ ਭਵਨ ਵਾਲੀ ਗਲੀ ਵਿੱਚ ਇੱਕ ਮਕਾਨ ਵਿੱਚ ਇੱਕ ਬਜ਼ੁਰਗ ਮਹਿਲਾ ਆਪਣੇ ਪੁੱਤ, ਨੂੰਹ ਅਤੇ ਪੋਤੇ ਦੇ ਨਾਲ ਰਹਿੰਦੀ ਸੀ। ਐਸਐਚਓ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਨੂੰਹ ਦੋਵੇਂ ਮਿਲ ਕੇ ਆਪਣੀ ਦੁਕਾਨਦਾਰੀ ਦਾ ਕੰਮ ਕਰਦੇ ਹਨ।

ਬਠਿੰਡਾ 'ਚ ਦਿਨ ਦਿਹਾੜੇ ਬਜ਼ੁਰਗ ਮਹਿਲਾ ਦਾ ਕਤਲ

ਸ਼ਨਿੱਚਰਵਾਰ ਸ਼ਾਮ ਨੂੰ ਜਦੋਂ ਮ੍ਰਿਤਕ ਮਹਿਲਾ ਦੀ ਨੂੰਹ ਘਰ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਸੱਸ ਜ਼ਮੀਨ 'ਤੇ ਡਿੱਗੀ ਪਈ ਸੀ ਅਤੇ ਕਾਫ਼ੀ ਲਹੂ ਵੀ ਵਗਿਆ ਹੋਇਆ ਸੀ। ਜਿਸ ਦੀ ਜਾਣਕਾਰੀ ਉਸ ਨੇ ਤੁਰੰਤ ਆਪਣੇ ਪਤੀ ਨੂੰ ਦਿੱਤੀ। ਇਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕੋਤਵਾਲੀ ਦੇ ਐਸਐਚਓ ਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਵਾਰਦਾਤ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਪੁਲਿਸ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਘਰ ਦਾ ਸਮਾਨ ਕਾਫ਼ੀ ਖਿੱਲਰਿਆ ਪਿਆ ਸੀ। ਜਿਸ ਤੋਂ ਜਾਪਦਾ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਕੁਝ ਵਿਅਕਤੀਆਂ ਨੇ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਹੈ।

ਐਸਐਚਓ ਨੇ ਕਿਹਾ ਕਿ ਮ੍ਰਿਤਕ ਬਜ਼ੁਰਗ ਮਹਿਲਾ ਦੀ ਪਹਿਚਾਣ ਮੋਹਨੀ ਦੇਵੀ ਦੇ ਤੌਰ 'ਤੇ ਹੋਈ ਹੈ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਉਨ੍ਹਾਂ ਨੂੰ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Last Updated : Sep 5, 2020, 4:27 PM IST

ABOUT THE AUTHOR

...view details