ਪੰਜਾਬ

punjab

ETV Bharat / state

ਪਤੀ ਨੇ ਕੀਤਾ ਪਤਨੀ ਤੇ ਬੱਚਿਆਂ ਨੂੰ ਕਮਰੇ 'ਚ ਬੰਦ, ਪੁਲਿਸ ਨੇ ਕੀਤਾ ਮਾਮਲਾ ਦਰਜ - news punajbi online

ਤਲਾਕ ਲੈਣ ਲਈ ਪਤੀ ਨੇ ਪਤਨੀ ਨੂੰ ਬੱਚਿਆਂ ਸਮੇਤ ਕਮਰੇ ਵਿੱਚ ਬੰਦ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਦੀ ਵੀਡੀਓਗ੍ਰਾਫ਼ੀ ਕਰ ਕਮਰੇ ਚੋਂ ਪੀੜਤ ਮਹਿਲਾ ਅਤੇ ਬੱਚਿਆਂ ਨੂੰ ਬਾਹਰ ਕੱਢਿਆ।

ਫ਼ੋਟੋ

By

Published : Jun 18, 2019, 4:22 AM IST

ਬਠਿੰਡਾ: ਮਹਿਲਾ ਨੇ ਆਪਣੇ ਪਤੀ 'ਤੇ ਆਰੋਪ ਲਗਾਇਆ ਹੈ ਕਿ ਉਸ ਦੇ ਪਤੀ ਗੌਤਮ ਸ਼ਰਮਾ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਤਨੀ ਦਾ ਆਰੋਪ ਹੈ ਕਿ ਉਸ ਦੇ ਪਤੀ ਦੇ ਕਿਸੇ ਮਹਿਲਾ ਨਾਲ ਗੈਰ ਕਾਨੂੰਨੀ ਸੰਬੰਧ ਹਨ ਜਿਸ ਦੇ ਚਲਦਿਆਂ ਉਹ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਤਲਾਕ ਦੀ ਮੰਗ ਕਰ ਰਿਹਾ ਹੈ।

ਵੀਡੀਓ

ਪੀੜਤ ਨੇ ਦੱਸਿਆ ਕਿ ਉਸ ਦੇ ਪਤੀ ਨੇ ਬੱਚਿਆਂ ਸਮੇਤ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ,ਜਿਸ ਤੋਂ ਬਾਅਦ ਪੀੜਤ ਮਹਿਲਾ ਨੇ ਇਸ ਦੀ ਜਾਣਕਾਰੀ ਆਪਣੇ ਪੇਕੇ ਪਰਿਵਾਰ ਨੂੰ ਦਿੱਤੀ ਤਾਂ ਪੇਕੇ ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਘਰ ਦੀ ਵੀਡੀਓਗ੍ਰਾਫ਼ੀ ਕਰ ਕਮਰੇ ਚੋਂ ਪੀੜਤ ਮਹਿਲਾ ਅਤੇ ਬੱਚਿਆਂ ਨੂੰ ਬਾਹਰ ਕੱਢਿਆ।

ਪੀੜਤ ਮਹਿਲਾ ਬਰਨਾਲਾ ਦੇ ਤਪਾ ਮੰਡੀ ਦੀ ਰਹਿਣ ਵਾਲੀ ਹੈ ਅਤੇ ਉਹ ਬਠਿੰਡਾ ਦੇ ਵਿੱਚ ਵਿਆਹੁਤਾ ਹੈ। ਪੀੜਤਾਂ ਮੁਤਾਬਕ ਉਸ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਇੱਕ 14 ਸਾਲ ਦੀ ਬੇਟੀ ਅਤੇ ਇੱਕ 6 ਸਾਲ ਦਾ ਬੇਟਾ ਹੈ। ਪੀੜਤ ਮਹਿਲਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਲੰਮੇਂ ਸਮੇ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਤੋਂ ਤੰਗ ਆ ਕੇ ਉਨ੍ਹਾਂ ਸ਼ਿਕਾਇਤ ਪੁਲਿਸ ਥਾਣੇ ਦਿੱਤੀ ਹੈ। ਪੀੜਤ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ABOUT THE AUTHOR

...view details