ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗਾ ਬਠਿੰਡਾ ਦਾ ਜਨ ਔਸ਼ਧੀ ਕੇਂਦਰ, ਰੈੱਡ ਕਰਾਸ ਨੇ ਲਿਆ ਕਾਬਿਲੇਤਾਰੀਫ਼ ਫੈਸਲਾ ਬਠਿੰਡਾ :ਕੈਂਸਰ ਦਾ ਗੜ੍ਹ ਜਾਣੇ ਜਾਂਦੇ ਮਾਲਵੇ ਵਿੱਚ ਹੁਣ ਰੈੱਡ ਕਰਾਸ ਵੱਲੋਂ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਐਡਵਾਂਸ ਕੈਂਸਰ ਕੇਅਰ ਹਸਪਤਾਲ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਜਨ ਔਸ਼ਧੀ ਕੇਂਦਰ ਖੋਲ੍ਹਿਆ ਜਾ ਰਿਆ ਹੈ ਤਾਂ ਜੋ ਕੈਂਸਰ ਦੇ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਲਈ ਲਿਆ ਗਿਆ ਫੈਸਲਾ :ਐਡਵਾਂਸ ਕੈਂਸਰ ਕੇਅਰ ਹਸਪਤਾਲ ਦੇ ਡਾਇਰੈਕਟਰ ਦੀਪਕ ਅਰੋੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਵੱਲੋਂ ਕਈ ਵਾਰ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਕੈਂਸਰ ਦੇ ਮਰੀਜਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰੈੱਡ ਕਰਾਸ ਅਡਵਾਂਸ ਕੈਂਸਰ ਕੇਅਰ ਹਸਪਤਾਲ ਵਿਚ ਜਨ ਔਸ਼ਧੀ ਕੇਂਦਰ ਖੋਲਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਅਡਵਾਂਸ ਕੈਂਸਰ ਕੇਅਰ ਦੇ ਡਾਕਟਰ ਵੱਲੋਂ ਕੈਂਸਰ ਦੇ ਮਹਿੰਗੇ ਇਲਾਜ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾਂਦੀਆਂ ਦਵਾਈਆਂ ਅਤੇ ਅੰਮ੍ਰਿਤ ਫਾਰਮੈਸੀ ਦੀਆਂ ਦਵਾਈਆਂ ਕੈਂਸਰ ਮਰੀਜਾਂ ਨੂੰ ਲਿਖੀਆਂ ਜਾਂਦੀਆਂ ਸਨ। ਕੈਂਸਰ ਦਾ ਇਲਾਜ ਅਤੇ ਦਵਾਈ ਮਹਿੰਗੀ ਹੋਣ ਕਾਰਨ ਇਹ ਫੈਸਲਾ ਕੀਤਾ ਗਿਆ ਕਿ ਸਸਤੀਆਂ ਦਵਾਈਆਂ ਉਪਲਬਧ ਕਰਵਾਈਆਂ ਜਾਂ ਤਾਂ ਜੋ ਮਰੀਜਾਂ ਨੂੰ ਹਸਪਤਾਲ ਤੋਂ ਬਾਹਰ ਮਹਿੰਗੀਆਂ ਦਵਾਈ ਨਾ ਖਰੀਦਣੀ ਪਵੇ।
ਦੂਸਰੇ ਨੰਬਰ ਉੱਤੇ ਜਨ ਔਸ਼ਧੀ ਰਾਹੀਂ ਸਸਤੀ ਦਵਾਈ ਮਰੀਜ਼ਾਂ ਲਈ ਉਪਲੱਬਧ ਕਰਵਾਈ ਜਾਵੇਗੀ ਅਤੇ ਤੀਸਰੇ ਨੰਬਰ ਉੱਪਰ ਅੰਮ੍ਰਿਤ ਫਾਰਮੈਸੀ ਦੀਆਂ ਦਵਾਈਆਂ ਕੈਂਸਰ ਮਰੀਜ਼ਾਂ ਨੂੰ ਲਿਖੀਆਂ ਜਾਣਗੀਆਂ। ਡਾਕਟਰ ਦੀਪਕ ਅਰੋੜਾ ਨੇ ਦੱਸਿਆ ਕਿ 2016 ਵਿਚ ਐਡਵਾਂਸ ਕੈਂਸਰ ਕੇਅਰ ਹਸਪਤਾਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਜੋ ਕੈਂਸਰ ਦੇ ਮਰੀਜ਼ ਨੂੰ ਸਸਤਾ ਅਨਾਜ ਉਪਲਬਧ ਕਰਵਾਇਆ ਜਾ ਸਕੇ ਇਸ ਹਸਪਤਾਲ ਵਿੱਚ ਕੈਂਸਰ ਦੇ ਟੈਸਟ ਕਰਨ ਲਈ ਲਬਾਰਟਰੀ ਵਿੱਚ ਮੁਕੰਮਲ ਪ੍ਰਬੰਧ ਹਨ ਹੁਣ ਹਸਪਤਾਲ ਪ੍ਰਬੰਧਕਾਂ ਦੀ ਕੋਸ਼ਿਸ਼ ਹੋਵੇਗੀ ਕਿ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰੋਂ ਦਵਾਈ ਨਾ ਖਰੀਦ ਕਰਨੀ ਪਵੇ ਅਤੇ ਬ੍ਰਾਂਡਿਡ ਦਵਾਈਆਂ ਨਾਲੋਂ ਜਨ ਔਸ਼ਦੀ ਦੀਆ ਦਵਾਈਆ ਜੋਕੇ 50% ਤੋਂ ਵੀ ਸਸਤੀਆਂ ਪੈਂਦੀਆਂ ਹਨ ਰਾਹੀ ਇਲਾਜ ਕੀਤਾ ਜਾਵੇ
ਇਹ ਵੀ ਪੜ੍ਹੋ :Ludhiana gas leak: ਲੁਧਿਆਣੇ ਦਾ ਗੈਸ ਕਾਂਡ ਖਾ ਗਿਆ 8 ਮਹੀਨਿਆਂ ਦੇ ਨਿਆਣੇ ਦੀਆਂ ਖੁਸ਼ੀਆਂ, ਸੁਰਤ ਸੰਭਾਲਣ ਤੋਂ ਪਹਿਲਾਂ ਹੀ ਕਰਨਾ ਪੈ ਗਿਆ ਮਾਪਿਆਂ ਦਾ ਦਾਹ ਸਸਕਾਰ
ਰੈੱਡ ਕਰਾਸ ਦੇ ਸੈਕਟਰੀ ਦਰਸ਼ਨ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੈ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਕਰਾਉਣ ਲਈ ਅਡਵਾਂਸ ਕੈਂਸਰ ਕੇਅਰ ਹਸਪਤਾਲ ਵਿਚ ਜਨ ਔਸ਼ਧੀ ਕੇਂਦਰ ਖੋਲਣ ਲਈ ਕਿਹਾ ਗਿਆ ਸੀ ਜਿਸ ਸਬੰਧੀ ਉਨ੍ਹਾਂ ਵੱਲੋਂ ਬਕਾਇਦਾ ਸਾਰੀਆਂ ਫਾਰਮੈਲਟੀ ਪੂਰੀਆਂ ਕਰ ਲਈਆਂ ਹਨ ਅਤੇ ਉਹਨਾਂ ਵੱਲੋਂ ਜਨ ਔਸ਼ਧੀ ਸਟੋਰ ਨੂੰ ਆਰਡਰ ਵੀ ਦੇ ਦਿੱਤਾ ਅਤੇ ਜਲਦ ਹੀ ਅਡਵਾਸ ਕੈਂਸਰ ਕੇਅਰ ਹਸਪਤਾਲ ਵਿੱਚ ਜਨ ਔਸ਼ਧੀ ਕੇਂਦਰ ਦੇ ਕੈਂਸਰ ਦੇ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਮਿਲਣ ਲੱਗ ਜਾਣਗੇ।