ਬਠਿੰਡਾ: ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿਖੇ ਦੇਰ ਰਾਤ ਸ਼ਰਾਬੀ ਪਤੀ ਵੱਲੋਂ ਪਤਨੀ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਆਪਣੀ ਪਤਨੀ ਦੇ ਗਲੇ ‘ਤੇ ਕਹੀ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ (Drunken husband) ਉਤਾਰ ਦਿੱਤਾ। ਮ੍ਰਿਤਕ ਦੀ ਬਿੰਦਰ ਕੌਰ ਤੇ ਮੁਲਜ਼ਮ ਦੀ ਗੁਰਮੀਤ ਸਿੰਘ ਵਜੋਂ ਪਛਾਣ ਹੋਈ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਸ਼ਰਾਬ ਦਾ ਆਦੀ ਹੈ। ਜਿਸ ਨੂੰ ਮ੍ਰਿਤਕ ਅਕਸਰ ਸ਼ਰਾਬ ਪੀਣ ਤੋਂ ਰੋਕ ਦੀ ਸੀ, ਜਿਸ ਨੂੰ ਲੈਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ।
ਦਰਅਸਲ ਮੁਲਜ਼ਮ ਸ਼ਰਾਬ ਦਾ ਆਦੀ ਹੋਣ ਕਰਕੇ ਅਕਸਰ ਘਰ ਆਪਣੀ ਪਤਨੀ ਨਾਲ ਕੁੱਟ ਮਾਰ ਕਰਦਾ ਸੀ, ਤੇ ਕੁਝ ਦਿਨ ਪਹਿਲਾਂ ਪਤੀ ਦੇ ਅੱਤਿਆਚਾਰ ਤੋਂ ਤੰਗ ਆ ਕੇ ਮ੍ਰਿਤਕ ਆਪਣੇ ਪੇਕੇ ਘਰ ਚਲੇ ਗਈ ਸੀ, 4-5 ਦਿਨ ਪਹਿਲਾਂ ਹੀ ਪੰਚਾਇਤੀ ਰਾਜ਼ੀਨਾਮੇ ਤੋਂ ਬਾਅਦ ਮੁਲਜ਼ਮ ਆਪਣੀ ਪਤਨੀ ਨੂੰ ਸੁਹਰੇ ਘਰ ਲੈ ਕੇ ਆਇਆ ਸੀ।