ਬਠਿੰਡਾ : ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਬਠਿੰਡਾ ਦੀ ਅਨਾਜ ਮੰਡੀ ਵਿੱਚ ਵੀ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾ ਚੁੱਕੀ ਹੈ। ਪਹਿਲੇ ਹੀ ਦਿਨ ਕਿਸਾਨ ਪਹਿਲਾਂ ਨਾਲੋਂ ਜ਼ਿਆਦਾ ਖ਼ਰੀਦ ਸੈਂਟਰ ਵਿੱਚ ਦੇਖਣ ਨੂੰ ਮਿਲੇ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਖ ਦਾਅਵੇ ਕਰ ਰਿਹਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਅਸਲੀਅਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਮੰਡੀ ਵਿੱਚ ਕੰਮ ਕਰ ਰਹੇ ਮਜ਼ਦੂਰ ਵਿਚਕਾਰ ਵੀ ਸਮਾਜਿਕ ਦੂਰੀ ਨਜ਼ਰ ਨਹੀਂ ਆਈ। ਮਾਰਕੀਟ ਕਮੇਟੀ ਵੱਲੋਂ ਖ਼ਰੀਦ ਸੈਂਟਰ ਵਿੱਚ ਬਕਾਇਦਾ ਤੌਰ ਉੱਤੇ ਨਿਸ਼ਾਨ ਲਗਾਏ ਗਏ ਹਨ ਤੇ ਹਰ ਕਿਸਾਨ ਨੂੰ ਥਾਂ ਤੈਅ ਕੀਤੀ ਹੋਈ ਹੈ ਕਿ ਉਹ ਆਪਣੀ ਤੈਅ ਥਾਂ ਉੱਤੇ ਹੀ ਆਪਣੀ ਕਣਕ ਰੱਖ ਸਕਦਾ ਹੈ।