ਬਠਿੰਡਾ:ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਵੱਲੋਂ ਚਰਨਜੀਤ ਚੰਨੀ (Charanjit Channi) ਨੂੰ ਮੁੱਖ ਮੰਤਰੀ (CM) ਦੇ ਅਹੁਦੇ ਨਾਲ ਨਿਵਾਜਿਆ ਜਾ ਚੁੱਕਾ ਹੈ। ਚੰਨੀ ਨੇ ਆਪਣੀ ਕੈਬਨਿਟ ਦਾ ਵਿਸਥਾਰ ਕਰਦੇ ਹੋਏ ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਸ਼ਹਿਰ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਨੂੰ ਕੈਬਨਿਟ ਮੰਤਰੀ ਬਣਾਉਂਦਿਆਂ ਟਰਾਂਸਪੋਰਟ ਵਿਭਾਗ (Department of Transportation) ਦਿੱਤਾ ਗਿਆ।
ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਕਿਹੋ-ਜਿਹੋ ਰਹਿਣ ਵਾਲੇ ਨੇ ਬਠਿੰਡਾ ਦੇ ਸਿਆਸੀ ਸਮੀਕਰਨ ? ਰਾਜਾ ਵੜਿੰਗ ਵੱਲੋਂ ਬਠਿੰਡਾ ਤੋਂ ਪਹਿਲਾਂ ਪਾਰਲੀਮੈਂਟ ਚੋਣ ਹਰਸਿਮਰਤ ਕੌਰ ਖਿਲਾਫ ਲੜੀ ਗਈ ਸੀ ਅਤੇ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ। ਹਾਰ ਪਿੱਛੇ ਕਿਤੇ ਨਾ ਕਿਤੇ ਕਾਂਗਰਸੀ ਖੇਮੇ ਵਿਚ ਇਹ ਗੱਲ ਪ੍ਰਚਾਰੀ ਗਈ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਰਾਜਾ ਵੜਿੰਗ ਦੀ ਪਾਰਲੀਮੈਂਟ ਚੋਣਾਂ ਦੌਰਾਨ ਖੁੱਲ੍ਹ ਕੇ ਮਦਦ ਨਹੀਂ ਕੀਤੀ ਗਈ ਜਿਸ ਕਾਰਨ ਵਿਧਾਇਕ ਰਾਜਾ ਵੜਿੰਗ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚਕਾਰ ਕਾਫੀ ਖਿੱਚੋਤਾਣ ਵੀ ਚਲਦੀ ਰਹੀ।
ਚਰਚਾ ਇਹ ਵੀ ਚੱਲੀ ਹੈ ਕਿ ਰਾਜਾ ੜਿੰਗ ਵੱਲੋਂ ਸਮੇਂ ਸਮੇਂ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੋਧੀ ਖੇਮੇ ਨਾਲ ਬੈਠਕਾਂ ਕੀਤੀਆਂ ਗਈਆਂ ਹਨ। ਇਨ੍ਹਾਂ ਚਰਚਾਵਾਂ ਨੂੰ ਹੋਰ ਬਲ ਦਿੱਤਾ ਹੁਣ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਬਠਿੰਡਾ ਦਿਹਾਤੀ ਵਿੱਚ ਵਧਾਈਆਂ ਗਈਆਂ ਸਰਗਰਮੀਆਂਨੇ ਵੀ ਚਰਚਾ ਛੇੜ ਦਿੱਤੀ ਹੈ।
ਬਠਿੰਡਾ ਦੇ ਕਾਂਗਰਸੀ ਵਰਕਰ ਹਰਮੇਸ਼ ਸਿੰਘ ਪੱਕਾ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਬਠਿੰਡਾ ਦੀਆਂ ਛੇ ਵਿਧਾਨ ਸਭਾ ਹਲਕਿਆਂ ਵਿੱਚ ਕਾਫੀ ਅਸਰ ਪਵੇਗਾ ਪਰ ਉਨ੍ਹਾਂ ਨੇ ਕਿਤੇ ਨਾ ਕਿਤੇ ਇਸ ਗੱਲ ਦਾ ਗਿਲਾ ਕੀਤਾ ਹੈ ਕਿ ਵਿੱਤ ਮੰਤਰੀ ਵੱਲੋਂ ਸਮੇਂ ਸਮੇਂ ਸਿਰ ਖ਼ਜ਼ਾਨਾ ਖਾਲੀ ਕਹਿ ਕੇ ਪ੍ਰਚਾਰ ਕਰਨ ਨਾਲ ਕਾਂਗਰਸ ਪਾਰਟੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਦੂਸਰੀਆਂ ਸਿਆਸੀ ਪਾਰਟੀਆਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਉੱਚ ਅਹੁਦਿਆਂ ‘ਤੇ ਨਾ ਬਿਠਾਇਆ ਜਾਵੇ ਕਿਉਂਕਿ ਇਨ੍ਹਾਂ ਵੱਲੋਂ ਕਾਂਗਰਸੀ ਵਰਕਰਾਂ ਦੀ ਪੁੱਛ ਗਿੱਛ ਨਹੀਂ ਕੀਤੀ ਜਾਂਦੀ।
ਮਨਜੀਤ ਸਿੰਘ ਕੋਟ ਫੱਤਾ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਬਣਨ ਨਾਲ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ ‘ਤੇ ਕਾਫੀ ਅਸਰ ਪਵੇਗਾ। ਵਿੱਤ ਮੰਤਰੀ ਨਾਲ ਚੱਲ ਰਹੀ ਖਿੱਚੋਤਾਣ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ‘ਤੇ ਇਸ ਖਿੱਚੋਤਾਣ ਦਾ ਅਸਰ ਵੇਖਣ ਨੂੰ ਮਿਲੇ।
ਆਮ ਆਦਮੀ ਪਾਰਟੀ (Aam Aadmi Party) ਦੇ ਸਪੋਕਸਪਰਸਨ ਨੀਲ ਗਰਗ ਦਾ ਕਹਿਣਾ ਹੈ ਕਿ ਮਹਿਜ਼ ਕੁਝ ਮਹੀਨਿਆਂ ਲਈ ਬਣੇ ਕੈਬਿਨਟ ਮੰਤਰੀ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਵੱਲੋਂ ਜੋ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਉਸ ਦਾ ਅਸਰ ਵੇਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਝੂਠੀਆਂ ਸਹੁੰਆਂ ਖਾ ਕੇ ਸਰਕਾਰ ਵੱਲੋਂ ਕੱਖ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਜੇਕਰ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਟਰਾਂਸਪੋਰਟ ਵਿਭਾਗ ਵਿੱਚ ਸੁਧਾਰ ਹੋ ਸਕਦਾ ਸੀ ਤਾਂ ਇਹ ਚਾਰ ਸਾਢੇ ਚਾਰ ਸਾਲ ਪਹਿਲਾਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਕਿਉਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਵਲੋਂ ਪਰਗਟ ਸਿੰਘ ਨੂੰ ਜਵਾਬ, ਕਿਹਾ...