ਡੇਂਗੂ ਨੂੰ ਲੈ ਕੇ ਪੰਜਾਬ ਦਾ ਸਿਹਤ ਵਿਭਾਗ ਤੇ ਨਗਰ ਨਿਗਮ ਦੀ ਕੀ ਹੈ ਤਿਆਰੀ ਬਠਿੰਡਾ: ਮੌਸਮ ਵਿੱਚ ਆਈ ਤੇਜ਼ੀ ਨਾਲ ਤਬਦੀਲੀ ਤੋਂ ਬਾਅਦ, ਪੰਜਾਬ ਉਪਰ ਡੇਂਗੂ ਫੈਲਣ ਦਾ ਖ਼ਤਰਾ ਮੰਡਰਾਉਣ ਲੱਗ ਗਿਆ ਹੈ। ਪਿਛਲੇ ਦੋ ਸਾਲਾਂ ਵਿੱਚ ਪੰਜਾਬ 'ਚ ਡੇਂਗੂ ਨੇ ਕਾਫ਼ੀ ਕਹਿਰ ਵਰਤਾਇਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਡੇਂਗੂ ਦਾ ਖ਼ਤਰਾ ਪਿਛਲੀ ਵਾਰ ਨਾਲੋਂ ਵੱਧ ਗਿਆ ਹੈ ਕਿ ਇਸ ਵਾਰ ਮਾਨਸੂਨ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਡੇਂਗੂ ਦੇ ਮੰਡਲਾ ਰਹੇ ਖ਼ਤਰਿਆਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਨਗਰ ਨਿਗਮ ਨੂੰ ਪੱਤਰ ਲਿਖੇ ਜਾ ਰਹੇ ਹਨ, ਤਾਂ ਜੋ ਲੋੜੀਂਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕੀਤੀਆਂ ਜਾ ਸਕਣ। ਇਥੇ ਦੱਸਣਯੋਗ ਹੈ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਸਾਂਝੇ ਉਪਰਾਲੇ ਕਰ ਡੇਂਗੂ ਨੂੰ ਫੈਲਣ ਤੋਂ ਰੋਕਣ ਦੇ ਪ੍ਰਬੰਧ ਕੀਤੇ ਜਾਂਦੇ ਹਨ।
ਡੇਂਗੂ ਨੂੰ ਲੈ ਕੇ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਸਾਂਝੇ ਉਪਰਾਲੇ: ਡੇਂਗੂ ਦੇ ਕਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਨਗਰ ਨਿਗਮ ਤੋਂ ਸਹਿਯੋਗ ਲਿਆ ਜਾਂਦਾ ਹੈ। ਬਕਾਇਦਾ ਸਿਹਤ ਵਿਭਾਗ ਵੱਲੋਂ ਪੱਤਰ ਲਿਖ ਕੇ ਨਗਰ ਨਿਗਮ ਉਨ੍ਹਾਂ ਥਾਵਾਂ ਦੀ ਪਛਾਣ ਕਰਵਾਈ ਜਾਂਦੀ ਹੈ, ਜਿੱਥੇ ਡੇਂਗੂ ਦਾ ਲਾਰਵਾ ਮਿਲਦਾ ਹੈ। ਨਗਰ ਨਿਗਮ ਵੱਲੋਂ ਜਿੱਥੇ ਉਸ ਲਾਰਵੇ ਨੂੰ ਨਸ਼ਟ ਕਰਵਾਇਆ ਜਾਂਦਾ ਹੈ, ਉੱਥੇ ਹੀ ਉਨ੍ਹਾਂ ਘਰਾਂ ਵਿੱਚ ਚਲਾਣ ਵੀ ਕੀਤੇ ਜਾਂਦੇ ਹਨ, ਜਿਨ੍ਹਾਂ ਵੱਲੋਂ ਡੇਂਗੂ ਨੂੰ ਲੈ ਕੇ ਅਣਗਹਿਲੀ ਵਰਤੀ ਜਾਂਦੀ ਹੈ।
ਡੇਂਗੂ ਨੂੰ ਲੈ ਕੇ ਪੰਜਾਬ ਦਾ ਸਿਹਤ ਵਿਭਾਗ ਤੇ ਨਗਰ ਨਿਗਮ ਨਗਰ ਨਿਗਮ ਵੱਲੋਂ ਸਿਹਤ ਵਿਭਾਗ ਨੂੰ ਬਕਾਇਦਾ ਟੀਮਾਂ ਉਪਲਬਧ ਕਰਾਈਆਂ ਜਾਂਦੀਆਂ ਹਨ, ਜਿਨ੍ਹਾਂ ਵੱਲੋਂ ਸਰਵੇ ਕੀਤਾ ਜਾਂਦਾ ਹੈ ਕਿ ਕਿਸੇ ਏਰੀਏ ਵਿੱਚ ਡੇਂਗੂ ਦਾ ਲਾਰਵਾ ਮੌਜੂਦ, ਤਾਂ ਨਹੀਂ ਜੇਕਰ ਕਿਤੇ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ, ਤਾਂ ਸਿਹਤ ਵਿਭਾਗ ਵੱਲੋਂ ਬਕਾਇਦਾ ਇਸ ਦਾ ਇਕ ਪੱਤਰ ਨਗਰ ਨਿਗਮ ਨੂੰ ਭੇਜਿਆ ਜਾਂਦਾ ਹੈ। ਇਹ ਪੱਤਰ ਵਿਹਾਰ ਰੋਜ਼ਾਨਾ ਹੁੰਦਾ ਜਿਸ ਵਿੱਚ ਸਿਹਤ ਵਿਭਾਗ ਵੱਲੋਂ ਡੇਂਗੂ ਦਾ ਲਾਰਵਾ ਨਸ਼ਟ ਕਰਨ, ਫੌਗਿੰਗ ਕਰਨ ਅਤੇ ਚਲਾਣ ਕਰਨ ਦਾ ਵੇਰਵਾ ਦਰਜ ਕੀਤਾ ਹੁੰਦਾ ਹੈ।
ਨਗਰ ਨਿਗਮ ਵੱਲੋਂ ਫੋਗਿੰਗ ਵਾਲੀਆਂ ਮਸ਼ੀਨ ਸਿਹਤ ਵਿਭਾਗ ਨੂੰ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਪੋਲਿੰਗ ਮਸ਼ੀਨਾਂ ਵਿੱਚ ਪੈਣ ਵਾਲੀ ਦਵਾਈ ਅਤੇ ਡੀਜ਼ਲ ਵੀ ਨਗਰ ਨਿਗਮ ਵੱਲੋਂ ਉਪਲਬੱਧ ਕਰਵਾਈ ਜਾਂਦੀ ਹੈ। ਨਗਰ ਨਿਗਮ ਵੱਲੋਂ ਇਨ੍ਹਾਂ ਫਾਗਿੰਗ ਮਸ਼ੀਨ ਵਿੱਚ 1 ਲੀਟਰ ਡੀਜ਼ਲ ਅਤੇ 7 ਐਮਐਲ Cyphnothrim, 5% EC ਦੀ ਵਰਤੋਂ ਕੀਤੀ ਜਾਂਦੀ ਹੈ। ਨਗਰ ਨਿਗਮ ਵੱਲੋਂ ਇਕ ਫੋਗਿੰਗ ਮਸ਼ੀਨ ਉਪਰ ਇੱਕ ਡਰਾਈਵਰ ਅਤੇ ਅਪਰੇਟਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਡੇਂਗੂ ਨਾਲ ਨਜਿੱਠਣ ਦੀ ਤਿਆਰੀ ਨਗਰ ਨਿਗਮ ਵੱਲੋਂ ਸੈਕਟਰ ਬਣਾ ਕੀਤਾ ਜਾਂਦਾ ਹੈ ਡੇਂਗੂ ਦਾ ਸਰਵੇ ਅਤੇ ਫੌਗਿੰਗ:ਨਗਰ ਨਿਗਮ ਵੱਲੋਂ ਡੇਂਗੂ ਦੇ ਕਹਿਰ ਨੂੰ ਰੋਕਣ ਲਈ ਸ਼ਹਿਰਾਂ ਅਤੇ ਕਸਬਿਆਂ ਨੂੰ ਸੈਕਟਰ ਵਿੱਚ ਵੰਡ ਕੇ ਸਰਵ ਅਤੇ ਫੋਗਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਬਠਿੰਡਾ ਨਗਰ ਨਿਗਮ ਵੱਲੋਂ 50 ਵਾਰਡਾਂ ਵਿੱਚ 25 ਟੀਮਾਂ ਦਾ ਗਠਨ ਕੀਤਾ ਗਿਆ ਹੈ। ਫੌਗਿੰਗ ਲਈ 4 ਮਸ਼ੀਨਾਂ ਅਤੇ 10 ਹੱਥੀਂ ਚੱਲਣ ਵਾਲੀਆਂ ਮਸ਼ੀਨਾਂ ਦਾ ਪ੍ਰਬੰਧਕ ਕੀਤਾ ਗਿਆ ਹੈ, ਤਾਂ ਜੋ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਹੱਥੀਂ ਫੌਗਿੰਗ ਵਾਲੀਆਂ ਮਸ਼ੀਨਾਂ ਤੋਂ ਕੰਮ ਲਿਆ ਜਾ ਸਕੇ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਛੱਪੜਾਂ ਤੇ ਕਾਲੇ ਤੇਲ ਦਾ ਛਿੜਕਾਅ ਵੀ ਕੀਤਾ ਜਾਂਦਾ ਹੈ, ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ।
ਡੇਂਗੂ ਨੂੰ ਲੈ ਕੇ ਪੰਜਾਬ 'ਚ ਖ਼ ਤਰਾ ਲੁਧਿਆਣਾ ਨਗਰ ਨਿਗਮ ਕੋਲ 37 ਫੌਗਿੰਗ ਮਸ਼ੀਨਾਂ ਹਨ। ਲੁਧਿਆਣਾ ਨਗਰ ਨਿਗਮ ਨੂੰ ਸ਼ਹਿਰ ਅੰਦਰ 4 ਜ਼ੋਨ ਵਿੱਚ ਵੰਡਿਆ ਗਿਆ ਹੈ। ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਚ 2022 ਵਿੱਚ 1076 ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 33 ਅਜਿਹੀਆਂ ਥਾਵਾਂ ਸਿਹਤ ਮਹਿਕਮੇ ਵੱਲੋਂ ਸ਼ਨਾਖਤ ਕੀਤੀਆਂ ਗਈਆਂ ਹਨ, ਜਿੱਥੇ ਡੇਂਗੂ ਮੱਛਰ ਦਾ ਲਾਰਵਾ ਮਿਲਿਆ ਹੈ।
ਫਿਲਹਾਲ ਜ਼ਿਲ੍ਹੇ 'ਚ ਡੇਂਗੂ ਦੇ ਹਾਲਾਤ: ਸਿਹਤ ਵਿਭਾਗ ਵੱਲੋਂ ਤਾਇਨਾਤ ਡਾਕਟਰ ਮਯੰਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਕਾਇਦਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ ਅਤੇ ਡੇਂਗੂ ਸਬੰਧੀ ਨਗਰ ਨਿਗਮ ਵੱਲੋਂ ਕੁਝ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਵੱਲੋਂ ਹੁਣ ਤੱਕ 2,154 ਘਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 25 ਘਰਾਂ ਵਿੱਚੋਂ ਲਾਰਵਾ ਮਿਲਿਆ ਸੀ ਜਿਸ ਨੂੰ ਨਗਰ ਨਿਗਮ ਦੇ ਵੱਲੋਂ ਨਸ਼ਟ ਕੀਤਾ ਗਿਆ ਹੈ। ਅੱਠ ਕੇਸ ਪੌਜ਼ਟਿਵ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋ ਇੱਕ ਕੇਸ ਹਾਲੇ ਉਨ੍ਹਾਂ ਪਾਸ ਹਸਪਤਾਲ ਵਿਚ ਭਰਤੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੀ ਤਬਦੀਲੀ ਆਉਣ ਕਾਰਨ ਨਗਰ ਨਿਗਮ ਬਠਿੰਡਾ ਤੋਂ ਹੋਰ ਟੀਮਾਂ ਦੀ ਮੰਗ ਕੀਤੀ ਗਈ ਹੈ।