ਪੰਜਾਬ

punjab

ETV Bharat / state

Weather Report: ਤਾਪਮਾਨ ਵਿੱਚ 4.3 ਡਿਗਰੀ ਦੀ ਗਿਰਾਵਟ, ਆਉਣ ਵਾਲੇ ਦਿਨਾਂ ਵਿੱਚ ਵਧੇਗੀ ਠੰਡ - ਧੁੰਦ ਦੇਖਣ ਨੂੰ ਮਿਲੀ

Weather Report ਦਸੰਬਰ ਦੇ ਪਹਿਲੇ ਹਫ਼ਤੇ ਮੌਸਮ ਵਿੱਚ ਹਲਕੀ ਤਬਦੀਲੀ ਆਈ ਹੈ। ਇਸ ਦੌਰਾਨ ਧੁੰਦ ਦੇਖਣ ਨੂੰ ਮਿਲੀ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Weather Report 6 December
ਤਾਪਮਾਨ ਵਿੱਚ 4.3 ਡਿਗਰੀ ਦੀ ਗਿਰਾਵਟ

By

Published : Dec 6, 2022, 6:33 AM IST

ਚੰਡੀਗੜ੍ਹ:ਦਸੰਬਰ ਦੇ ਪਹਿਲੇ ਹਫ਼ਤੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਅਤੇ ਠੰਢ ਵਿੱਚ ਵਾਧਾ ਹੋ (Weather Report) ਰਿਹਾ ਹੈ। ਬੀਤੇ ਦਿਨ ਸਵੇਰੇ 9 ਵਜੇ ਤੱਕ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਧੁੰਦ ਛਾਈ (Fog covered many areas of Punjab) ਰਹੀ ਤੇ ਨੈਸ਼ਨਲ ਹਾਈਵੇਅ ਅਤੇ ਹੋਰ ਥਾਵਾਂ 'ਤੇ ਵਾਹਨ ਚਾਲਕਾਂ ਨੂੰ ਸਵੇਰੇ ਹੀ ਲਾਈਟਾਂ ਜਗਾ ਕੇ ਆਪਣੇ ਵਾਹਨ ਚਲਾਉਣੇ ਪਏ।

ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ ਪਰ ਖੇਤੀ ਮਾਹਿਰਾਂ ਅਨੁਸਾਰ ਇਹ ਧੁੰਦ ਫ਼ਸਲਾਂ ਲਈ ਸੋਨੇ ਤੋਂ ਘੱਟ ਨਹੀਂ ਹੈ। ਇਸ ਵਾਰ ਧੁੰਦ ਕਾਰਨ ਜਿੱਥੇ ਕਣਕ ਦੀ ਫ਼ਸਲ ਦਾ ਝਾੜ ਵਧੇਗਾ, ਉੱਥੇ ਇਸ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਵੀ ਵਾਧਾ ਹੋਵੇਗਾ।

ਇਹ ਵੀ ਪੜੋ:ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 08 ਡਿਗਰੀ ਰਹੇਗਾ।

ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟ ਤੋਂ ਘੱਟ 07 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ।

ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 08 ਡਿਗਰੀ ਰਹੇਗਾ।

ਤਾਪਮਾਨ ਵਿੱਚ 4.3 ਡਿਗਰੀ ਦੀ ਗਿਰਾਵਟ

ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 10 ਡਿਗਰੀ ਰਹਿਣ ਦੀ ਉਮੀਦ ਹੈ।

ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਘੱਟ ਤੋਂ ਘੱਟ 10 ਡਿਗਰੀ ਤੱਕ ਰਹਿ ਸਕਦਾ ਹੈ।

ਇਹ ਵੀ ਪੜੋ:Prem Rashifal: ਅੱਜ ਕਈ ਰਾਸ਼ੀਆਂ ਦੀ ਖਤਮ ਹੋਵੇਗੀ ਲਵ ਪਾਰਟਨਰ ਦੀ ਤਲਾਸ਼, ਹੋਵੇਗੀ ਰੋਮਾਂਟਿਕ ਦਿਨ ਦੀ ਸ਼ੁਰੂਆਤ

ABOUT THE AUTHOR

...view details