ਪੰਜਾਬ

punjab

ETV Bharat / state

ਇਸ ਪਰਖ ਦੀ ਘੜੀ 'ਚ ਸਾਨੂੰ ਇਕਮੁੱਠ ਹੋ ਕੇ ਲੜਣ ਦੀ ਜ਼ਰੂਰਤ: ਮਨਪ੍ਰੀਤ ਬਾਦਲ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਬਠਿੰਡਾ ਜ਼ਿਲ੍ਹੇ ਦੇ ਦਾਨੀ ਸੱਜਣਾ ਨੇ 13.64 ਲੱਖ ਡਿਪਟੀ ਕਮਿਸ਼ਨਰ ਰਾਹਤ ਫੰਡ ਵਿੱਚ ਦਿੱਤੇ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਕਿਹਾ ਕਿ ਲੋਕ ਪ੍ਰਸ਼ਾਸਨ ਦਾ ਐਨਾ ਸਹਿਯੋਗ ਕਰ ਰਹੇ ਹਨ ਕਿ ਰਾਹਤ ਕਾਰਜਾਂ ਲਈ ਸਰਕਾਰੀ ਫੰਡਾਂ ਲੋੜ ਹੀ ਨਹੀਂ ਪੈ ਰਹੀ।

ਇਸ ਪਰਖ ਦੀ ਘੜੀ 'ਚ ਸਾਨੂੰ ਇੱਕਮੁੱਠ ਹੋ ਕੇ ਲੜਣ ਦੀ ਜ਼ਰੂਰ: ਮਨਪ੍ਰੀਤ ਬਾਦਲ
ਇਸ ਪਰਖ ਦੀ ਘੜੀ 'ਚ ਸਾਨੂੰ ਇੱਕਮੁੱਠ ਹੋ ਕੇ ਲੜਣ ਦੀ ਜ਼ਰੂਰ: ਮਨਪ੍ਰੀਤ ਬਾਦਲ

By

Published : Apr 5, 2020, 8:41 PM IST

ਬਠਿੰਡਾ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਜਿੱਥੇ ਸਰਕਾਰ ਲੱਗੀ ਹੋਈ ਹੈ, ਉੱਥੇ ਹੀ ਆਮ ਲੋਕ ਵੀ ਸਰਕਾਰ ਦਾ ਕਿਸੇ ਨਾ ਕਿਸੇ ਰੂਪ ਵਿੱਚ ਸਹਿਯੋਗ ਕਰ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਦਾਨੀ ਸੱਜਣਾਂ ਨੇ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਰਾਹਤ ਫੰਡ ਵਿੱਚ 13.64 ਲੱਖ ਰੁਪਏ ਦਿੱਤੇ ਹਨ।

ਇਸ ਪਰਖ ਦੀ ਘੜੀ 'ਚ ਸਾਨੂੰ ਇੱਕਮੁੱਠ ਹੋ ਕੇ ਲੜਣ ਦੀ ਜ਼ਰੂਰ: ਮਨਪ੍ਰੀਤ ਬਾਦਲ

ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਕਿਹਾ ਕਿ ਸਚਮੁੱਚ ਇਹ ਪੂਰੀ ਕੌਮ ਲਈ ਪਰਖ ਦੀ ਘੜੀ ਹੈ ਅਤੇ ਅਸੀਂ ਸਭ ਨੇ ਸਾਡੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਆਪਣੀਆਂ ਉੱਚ ਰਵਾਇਤਾਂ ਨੂੰ ਬਣਾਈ ਰੱਖਣਾ ਹੈ। ਉਨਾਂ ਨੇ ਮੋਹਰੀਲੀਆਂ ਸਫਾਂ ਵਿਚ ਇਸ ਬਿਮਾਰੀ ਖ਼ਿਲਾਫ਼ ਲੜ ਰਹੇ ਸਮੂਹ ਸਰਕਾਰੀ ਵਿਭਾਗਾਂ ਅਤੇ ਗੈਰ-ਸਰਕਾਰੀ ਸਮਾਜਿਕ ਜੱਥੇਬੰਦੀਆਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੋਕ ਸਾਡੇ ਸਮਾਜ ਨੂੰ ਕਰੋਨਾ ਵਾਇਰਸ ਦੇ ਖ਼ਤਰੇ ਤੋਂ ਬਚਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ।

ਬਾਦਲ ਨੇ ਕਿਹਾ ਕਿ ਬੇਸ਼ਕ ਸਰਕਾਰੀ ਤੌਰ ਤੇ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਹੈ ਪਰ ਫਿਰ ਵੀ ਅਸੀਂ ਸਾਡੇ ਜ਼ਿਲ੍ਹਾ ਵਾਸੀਆਂ ਦੇ ਧੰਨਵਾਦੀ ਹਾਂ ਜੋ ਸਮਾਜ ਸੇਵਾ ਲਈ ਅੱਗੇ ਆ ਰਹੇ ਹਨ। ਉਨਾਂ ਨੇ ਕਿਹਾ ਕਿ ਹਾਲੇ ਤੱਕ ਜ਼ਿਲ੍ਹੇ ਵਿਚ ਜੋ ਰਾਹਤ ਕਾਰਜ ਚੱਲ ਰਹੇ ਹਨ ਉਨਾਂ ਦਾ ਪ੍ਰਬੰਧ ਲੋਕਾਂ ਤੋਂ ਪ੍ਰਾਪਤ ਸਹਿਯੋਗ ਵਿਚੋਂ ਹੀ ਹੋ ਰਿਹਾ ਹੈ ਅਤੇ ਹਾਲੇ ਸਰਕਾਰੀ ਫੰਡ ਦੀ ਵਰਤੋਂ ਦੀ ਜਰੂਰਤ ਵੀ ਨਹੀਂ ਪਈ ਹੈ।

ਇਸ ਮੌਕੇ ਵਿਜੈ ਕੁਮਾਰ ਜਿੰਦਲ ਵੱਲੋਂ 5 ਲੱਖ ਰੁਪਏ, ਸ੍ਰੀ ਡੀਪੀ ਗੋਇਲ ਗਰੀਨ ਸਿਟੀ ਵੱਲੋਂ 2.51 ਲੱਖ ਰੁਪਏ, ਰਾਇਸ ਸ਼ੈਲਰ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਪੈਟਰੋਲੀਅਮ ਪੰਪ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਰਿਟੇਲ ਕਰਿਆਣਾ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਇੰਡਸਟਰੀਅਲ ਗ੍ਰੋਥ ਸੈਂਟਰ ਐਸੋਸਿਏਸ਼ਨ ਵੱਲੋਂ 1 ਲੱਖ ਰੁਪਏ, ਮਨੂੰ ਇੰਜਨੀਅਰਜ਼ ਐਂਡ ਟ੍ਰੇਡਰਜ਼ 1 ਲੱਖ ਰੁਪਏ, ਯੋਗੇਸ਼ ਕੁਮਾਰ ਠੇਕੇਦਾਰ 51 ਹਜਾਰ ਰੁਪਏ, ਪੰਜਾਬ ਮੈਡੀਕਲ ਰਿਪਰੈਜਟੈਟਿਵ 31 ਹਜਾਰ ਰੁਪਏ, ਮਾਡਲ ਟਾਉਨ ਦੇ ਵਸੰਦਿਆਂ ਵੱਲੋਂ 31 ਹਜਾਰ ਰੁਪਏ ਦੀ ਰਕਮ ਜ਼ਿਲਾ ਪੱਧਰੀ ਫੰਡ ਲਈ ਦਿੱਤੀ ਗਈ।

ਇਸ ਮਨਪ੍ਰੀਤ ਸਿੰਘ ਬਾਦਲ ਮੌਕੇ ਨੇ ਜ਼ਿਲਾ ਵਾਸੀਆਂ ਨੂੰ ਜੋਰ ਦੇ ਕੇ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਕਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ।

ABOUT THE AUTHOR

...view details