ਪੰਜਾਬ

punjab

ETV Bharat / state

ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ - ਪੁਲਿਸ ਨੇ ਦੋ ਗੱਡੀਆਂ ਸਮੇਤ ਕੁੱਝ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ

ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ ਸਿੱਧੂ 'ਤੇ ਗੋਲੀਬਾਰੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ 'ਚ ਸਿੱਧੂ ਦੇ ਦੋ ਸਾਥੀ ਵੀ ਜ਼ਖਮੀ ਹੋਏ ਹਨ। ਜਿਹਨਾਂ ਵਿੱਚੋਂ ਇੱਕ ਸਾਥੀ ਦੀ ਇਲਾਜ ਦੌਰਾਨ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਗੱਡੀਆਂ ਸਮੇਤ ਕੁੱਝ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਿੰਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਜਾਰੀ ਹੈ।

Wave of mourning in Punjabi industry after Sidhu Musewale murder
ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ

By

Published : May 30, 2022, 6:53 AM IST

Updated : May 30, 2022, 10:26 AM IST

ਚੰਡੀਗੜ੍ਹ :ਐਤਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਨਾਲ ਬਾਲੀਵੁੱਡ ਅਤੇ ਸੰਗੀਤ ਜਗਤ ਸੋਗ 'ਚ ਹੈ। ਮਾਨਸਾ ਦੇ ਪਿੰਡ ਜਵਾਹਰਕੇ 'ਚ ਮੂਸੇਵਾਲਾ ਦੇ ਕਤਲ 'ਤੇ ਬਾਲੀਵੁੱਡ ਸਿਤਾਰੇ ਅਜੇ ਦੇਵਗਨ, ਕੰਗਨਾ ਰਣੌਤ, ਜ਼ਰੀਨ ਖਾਨ, ਸ਼ਰਦ ਕੇਲਕਰ, ਕਾਮੇਡੀਅਨ ਕਪਿਲ ਸ਼ਰਮਾ, ਗਾਇਕਾ ਹਰਸ਼ਦੀਪ ਕੌਰ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਦਿਲਜੀਤ ਦੋਸਾਂਝ, ਬੱਬੂ ਮਾਨ, ਐਮੀ ਵਿਰਕ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। AK-47 ਫਾਇਰਿੰਗ ਨਾਲ ਸਿੱਧੂ ਮੂਸੇਵਾਲਾ ਦੀ ਮੌਤ, ਗੈਵੀ ਸੰਧੂ ਸਮੇਤ ਕਈ ਕਲਾਕਾਰਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ।

ਕਾਨੂੰਨ ਵਿਵਸਥਾ 'ਤੇ ਪ੍ਰਗਟਾਈ ਚਿੰਤਾ

ਸਿੱਧੂ ਮੂਸੇਵਾਲਾ ਸਿਰਫ 28 ਸਾਲ ਦੀ ਉਮਰ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਿਖਰ 'ਤੇ ਪਹੁੰਚ ਗਏ ਸਨ। ਪੰਜਾਬ ਅਤੇ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਸੀ। ਅਜਿਹੇ 'ਚ ਉਨ੍ਹਾਂ ਦੇ ਕਤਲ ਨੇ ਪੂਰੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਰੇ ਕਲਾਕਾਰਾਂ ਨੇ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਸੰਗੀਤਕਾਰ ਸਲੀਮ ਮਰਚੈਂਟ, ਵਿਸ਼ਾਲ ਡਡਲਾਨੀ, ਫਿਲਮ ਆਲੋਚਕ ਕੇਆਰਕੇ ਤੋਂ ਇਲਾਵਾ ਕ੍ਰਿਕਟਰ ਸ਼ਿਖਰ ਧਵਨ ਅਤੇ ਕ੍ਰਿਕਟਰ ਸਿਆਸਤਦਾਨ ਹਰਭਜਨ ਸਿੰਘ ਨੇ ਵੀ ਮੂਸੇਵਾਲਾ ਦੇ ਕਤਲ 'ਤੇ ਅਫਸੋਸ ਪ੍ਰਗਟ ਕੀਤਾ ਹੈ। ਪੰਜਾਬ ਨਾਲ ਜੁੜੇ ਕਈ ਕਲਾਕਾਰਾਂ ਨੇ ਮੂਸੇਵਾਲਾ ਦੀ ਘਟੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ ਹੈ।

ਸਦਮੇ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ

ਜਿੱਥੇ ਪੰਜਾਬੀ ਇੰਡਸਟਰੀ ਵਿੱਸ ਸਿੱਧੂ ਮੂਸੇਵਾਲੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਸੋਗ ਦੀ ਲਹਿਰ ਹੈ। ਉੱਥੇ ਹੀ ਮੂਸੇਵਾਲੇ ਦੀ ਮੌਤ ਦੀ ਖ਼ਬਰ ਨਾਲ ਬਾਲੀਵੁੱਡ ਇੰਡਸਟਰੀ ਵੀ ਸਦਮੇ ਵਿੱਚ ਹੈ। ਇਸ ਦੌਰਾਨ ਅਜੇ ਦੇਵਗਨ, ਕੰਗਨਾ ਰਣੌਤ, ਕਪਿਲ ਸ਼ਰਮਾ, ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ, ਐਮੀ ਵਿਰਕ, ਬੱਬੂ ਮਾਨ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਨੇ ਟਵੀਟ ਕਰ ਕੇ ਮੂਸੇਵਾਲੇ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ। ਦੇਖੋ ਟਵੀਟ

ਰਣਜੀਤ ਬਾਵਾ ਨੇ ਕੀਤਾ ਟਵੀਟ

ਰਣਜੀਤ ਬਾਵਾ ਨੇ ਟਵੀਟ ਉੱਤੇ ਲਿਖਿਆ "ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ, ਮਾਲਕ ਮਹਿਰ ਕਰੇ ਪੰਜਾਬ ਦੀ ਧਰਤੀ ਨੂੰ ਨਜ਼ਰ ਲੱਗ ਗਈ, ਸੱਚੇ ਪਾਤਸ਼ਾਹ ਤੂੰ ਹੀ ਮਹਿਰ ਕਰ, ਮਾਂਵਾਂ ਦੇ ਪੁੱਤ ਜਵਾਨ ਮਾਰ ਰਹੇ, ਤੂੰ ਮਹਿਰ ਕਰ ਮੇਰੇ ਮਾਲਕ, RIP MOOSEWALA"

ਬੱਬੂ ਮਾਨ ਨੇ ਕੀਤਾ ਟਵੀਟ

ਕਪਿਲ ਸ਼ਰਮਾ ਨੇ ਕੀਤਾ ਟਵੀਟ

ਅਜੇ ਦੇਵਗਾਨ ਨੇ ਸਿੱਧੂ ਮੁਸੇਵਾਲੇ ਦੀ ਮੌਤ ਉੱਤੇ ਪ੍ਰਗਟਾਇਆ ਦੁੱਖ

ਦਿਲਜੀਤ ਦੁਸਾਂਝ ਨੇ ਕੀਤਾ ਇਹ ਟਵੀਟ

ਐਮੀ ਵਿਰਕ ਨੇ ਕੀਤਾ ਟਵੀਟ

ਸ਼ਹਿਨਾਜ਼ ਗਿੱਲ ਨੇ ਕੀਤਾ ਟਵੀਟ

ਗਿੱਪੀ ਗਰੇਵਾਲ ਨੇ ਕੀਤਾ ਟਵੀਟ

ਕੇ.ਕੇ.ਆਰ ਨੇ ਕੀਤਾ ਟਵੀਟ

ਜ਼ਰੀਨ ਖ਼ਾਨ ਨੇ ਕੀਤਾ ਟਵੀਟ

ਹਰਸ਼ਦੀਪ ਕੌਰ ਨੇ ਕੀਤਾ ਟਵੀਟ

Vishal Dadlani ਨੇ ਕੀਤਾ ਟਵੀਟ

ਵਿਸ਼ਾਲ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਸੰਗੀਤਕਾਰ ਹਨ। ਮੂਸੇਵਾਲੇ ਦੀ ਮੌਤ ਦੀ ਖ਼ਬਰ ਸੁਣ ਕੇ ਉਹਨਾਂ ਨੇ ਟਵੀਟ ਕਰ ਕੇ ਉਹਨਾਂ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ।

ਸਤਿੰਦਰ ਸਰਤਾਜ਼ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਪ੍ਰਗਟਾਇਆ ਦੁੱਖ

ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ

ਕੰਗਨਾ ਰਣੌਤ ਨੇ ਕੀਤਾ ਟਵੀਟ

ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ

ਸੋਨੂੰ ਸੂਦ ਨੇ ਕੀਤਾ ਟਵੀਟ

ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ

ਦਿਨ-ਦਿਹਾੜੇ ਗੋਲੀ ਲੱਗਣ ਦੀ ਮਿਲੀ ਸੀ ਖ਼ਬਰ

ਕੱਲ੍ਹ ਦਾ ਦਿਨ ਬੇਹੱਦ ਮੰਦਭਾਗਾ ਰਿਹਾ, ਜਿਸ ਵਿੱਚ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਖ਼ਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਕੱਲ਼੍ਹ ਦਿਨ-ਦਿਹਾੜੇ ਗੋਲੀ ਲੱਗਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ ਸਿੱਧੂ 'ਤੇ ਗੋਲੀਬਾਰੀ ਹੋਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਮਲੇ 'ਚ ਸਿੱਧੂ ਦੇ ਦੋ ਸਾਥੀ ਵੀ ਜ਼ਖਮੀ ਹੋਏ ਹਨ। ਜਿਹਨਾਂ ਵਿੱਚੋਂ ਇੱਕ ਸਾਥੀ ਦੀ ਇਲਾਜ ਦੌਰਾਨ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਪੁਲਿਸ ਨੇ ਦੋ ਗੱਡੀਆਂ ਸਮੇਤ ਕੁੱਝ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਿੰਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ :ਮੂਸੇਵਾਲਾ ਨੂੰ ਕੌਣ ਨੀ ਜਾਣਦਾ ! ਕਿੰਨ੍ਹਾਂ ਵਿਵਾਦਾਂ ’ਚ ਰਿਹਾ ਸਿੱਧੂ ?

Last Updated : May 30, 2022, 10:26 AM IST

ABOUT THE AUTHOR

...view details