ਬਠਿੰਡਾ: ਤਲਵੰਡੀ ਸਾਬੋ ਅਤੇ ਮੋੜ ਮੰਡੀ ਇਲਾਕੇ ਵਿੱਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ਵਿੱਚ ਕਾਲਾ ਪਾਣੀ ਵਗ ਰਿਹਾ ਹੈ ਜਿਸ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਵੀ ਕਾਫ਼ੀ ਪਰੇਸ਼ਾਨ ਹਨ। ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਇਸ ਨਹਿਰ ਵਿੱਚ ਪੈਣ ਕਾਰਨ ਨਹਿਰ ਦਾ ਪਾਣੀ ਗੰਦਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾਣੀ ਗੰਦਾ ਹੋਣ ਕਰਕੇ ਗੰਦੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ।
ਜਾਣਕਾਰੀ ਮੁਤਾਬਕ ਮੋੜ ਮੰਡੀ ਵਿੱਚ ਵਾਟਰ ਵਰਕਸ ਪ੍ਰਬੰਧਕਾਂ ਨੇ ਵੀ ਨਹਿਰ ਵਿੱਚ ਗੰਦੇ ਪਾਣੀ ਨੂੰ ਦੇਖਦੇ ਹੋਏ ਇਸ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਤਾਂ ਫ਼ਸਲਾਂ ਲਈ ਵੀ ਹਾਨੀਕਾਰਕ ਹੈ, ਇਸ ਨੂੰ ਪੀਣਾ ਤਾਂ ਦੂਰ ਦੀ ਗੱਲ ਹੈ। ਲੋਕਾਂ ਨੇ ਮੰਗ ਕੀਤੀ ਕਿ ਜਿੰਨਾ ਫੈਕਟਰੀਆਂ ਤੋ ਗੰਦਾ ਪਾਣੀ ਆ ਰਿਹਾ ਹੈ ਉਹਨਾਂ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।