ਬਠਿੰਡਾ : ਵੋਟਾਂ ਦੀ ਗਿਣਤੀ ਕੱਲ੍ਹ ਸਵੇਰੇ 8.00 ਵਜੇ ਸ਼ੁਰੂ ਹੋਵੇਗੀ ਜਿਸ ਨੂੰ ਲੈ ਕੇ ਬਠਿੰਡਾ ਲੋਕ ਸਭਾ ਖੇਤਰ ਨੂੰ 3 ਗਿਣਤੀ ਕੇਂਦਰਾਂ ਵਿੱਚ ਵੰਡਿਆ ਗਿਆ ਹੈ। ਤਿੰਨੋਂ ਗਿਣਤੀ ਕੇਂਦਰਾਂ ਵਿੱਚ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਨੂੰ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ 3-ਪੱਧਰੀ ਸੁਰੱਖਿਆ ਅਧੀਨ ਰੱਖਿਆ ਗਿਆ ਹੈ।
ਕੱਲ੍ਹ ਆਉਣ ਵਾਲੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਸਿਖਰਾਂ 'ਤੇ ਹਨ ਅਤੇ ਕੱਲ੍ਹ ਪੂਰੇ ਮੁਲਕ ਵਿੱਚ ਸਵੇਰੇ 8.00 ਵਜੇ ਤੋਂ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੋਣ ਕਮਿਸ਼ਨ ਵੱਲੋਂ ਤਿੰਨ ਸਿਫ਼ਟਾਂ ਵਿੱਚ ਵੱਖ-ਵੱਖ ਫ਼ੋਰਸਾਂ ਤਾਇਨਾਤ ਕੀਤੀਆਂ ਗਈਆਂ ਹਨ।
ਬਠਿੰਡਾ ਦੇ ਗਿਣਤੀ ਕੇਂਦਰਾਂ 'ਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ। ਬਠਿੰਡਾ ਲੋਕ ਸਭਾ ਖੇਤਰ ਵਿੱਚ ਚੋਣਾਂ ਦੀ ਗਿਣਤੀ ਲਈ 3 ਗਿਣਤੀ ਕੇਂਦਰ ਬਣਾਏ ਗਏ ਹਨ ਜਿੰਨ੍ਹਾਂ ਵਿੱਚ ਬਠਿੰਡਾ ਸ਼ਹਿਰੀ, ਤਲਵੰਡੀ ਸਾਬੋ ਅਤੇ ਲੰਬੀ ਵਿਧਾਨ ਸਭਾ ਹਲਕੇ ਦੀ ਗਿਣਤੀ 'ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ' ਨੂੰ ਰੱਖਿਆ ਗਿਆ ਹੈ ਅਤੇ ਇਸ ਤੋਂ ਇਲਾਵਾ 'ਪੈਸਕੋ ਅਤੇ ਮਾਨਸਾ ਦਾ ਨਹਿਰੂ ਸਰਕਾਰੀ ਕਾਲਜ' ਚੁਣਿਆ ਗਿਆ ਹੈ ਅਤੇ ਕੁੱਲ 500 ਸਰਕਾਰੀ ਮੁਲਾਜ਼ਮ ਗਿਣਤੀ ਲਈ ਸਵੇਰੇ 8.00 ਵਜੇ ਤੋਂ ਨਤੀਜਿਆਂ ਦੀ ਤਿਆਰੀਆਂ ਵਿੱਚ ਜੁੜ ਜਾਣਗੇ।
ਤੁਹਾਨੂੰ ਦੱਸ ਦਈਏ ਕਿ ਕੱਲ੍ਹ ਬਾਅਦ ਦੁਪਹਿਰ ਜਿੱਤ ਹਾਰ ਦਾ ਫ਼ੈਸਲਾ ਹੋ ਜਾਵੇਗਾ।
ਏਡੀਸੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੋਟਾਂ ਦੀ ਸਕੈਨਿੰਗ ਕਰਨ ਤੋਂ ਬਾਅਦ ਫ਼ਿਰ ਉਨ੍ਹਾਂ ਦੀ ਗਿਣਤੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਈਵੀਐੱਮ ਅਤੇ ਵੀਵੀਪੈਟ ਦੀ ਗਿਣਤੀ ਇਕਸਾਰ ਹੀ ਹੋਵੇਗੀ।