ਪੰਜਾਬ

punjab

ETV Bharat / state

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ

ਲਖਮੀਰਪੁਰ ਖੀਰੀ ਵਿਖੇ ਸ਼ਹੀਦ ਹੋਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਦੀ ਕਲਸ਼ ਯਾਤਰਾ ਦਾ ਬਠਿੰਡਾ ਵਿੱਚ ਪਹੁੰਚੀ ਜਿੱਥੇ ਕਿ ਭਾਈ ਘਨੱਈਆ ਚੌਕ ਵਿੱਚ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਕਿਸਾਨਾਂ ਵੱਲੋ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ
ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ

By

Published : Oct 24, 2021, 9:39 PM IST

ਬਠਿੰਡਾ:ਲਖਮੀਰਪੁਰ ਖੀਰੀ (Lakhmirpur Khiri) ਵਿਖੇ ਸ਼ਹੀਦ ਹੋਣ ਵਾਲੇ ਚਾਰ ਕਿਸਾਨਾਂ ਅਤੇ ਪੱਤਰਕਾਰ ਦੀ ਕਲਸ਼ ਯਾਤਰਾ ਦਾ ਬਠਿੰਡਾ ਵਿੱਚ ਪਹੁੰਚੀ ਜਿੱਥੇ ਕਿ ਭਾਈ ਘਨੱਈਆ ਚੌਕ ਵਿੱਚ ਕਿਸਾਨ ਜਥੇਬੰਦੀਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਦੌਰਾਨ ਕਿਸਾਨਾਂ ਵੱਲੋ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਲਖਮੀਰਪੁਰ ਖੀਰੀ ਘਟਨਾਕ੍ਰਮ ਵਿਚ ਸ਼ਹੀਦ ਹੋਏ ਕਿਸਾਨ ਦੀਆ ਅਸਥੀਆਂ ਨੂੰ ਦੇਸ਼ ਭਰ ਵਿੱਚ ਵੱਖ ਵੱਖ ਜਗ੍ਹਾ ਜਲ ਪਰਵਾਹ ਕਰਨ ਦਾ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆ ਗਿਆ ਸੀ। ਪੰਜਾਬ ਵਿਚ ਇਹ ਅਸਥੀਆਂ ਤਿੰਨ ਭਾਗਾਂ ਵਿੱਚ ਜਲ ਪ੍ਰਵਾਹ ਕੀਤੀਆਂ ਜਾਣੀਆਂ ਸਨ, ਜਿਨ੍ਹਾਂ ਵਿੱਚੋਂ ਅੱਜ ਅਸੀਂ ਹਰਿਆਣੇ ਰਾਹੀਂ ਬਠਿੰਡਾ ਹੁੰਦੇ ਹੋਏ ਹੁਸੈਨੀਵਾਲਾ ਵਿਖੇ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਾਂਗੇ।

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀ ਕਲਸ਼ ਯਾਤਰਾ ਦਾ ਬਠਿੰਡਾ ਵਾਸੀਆਂ ਨੇ ਕੀਤਾ ਭਰਮਾ ਸਵਾਗਤ

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਵਾਪਰ ਰਹੇ ਘਟਨਾਕ੍ਰਮ ਪਿੱਛੇ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਹਨ ਅਤੇ ਇਹ ਸ਼ੁਰੂ ਤੋਂ ਹੀ ਫਾਸ਼ੀਵਾਦੀ ਸੋਚ ਦੇ ਮਾਲਕ ਅਜਿਹੀਆਂ ਚਾਲਾਂ ਚੱਲਦੇ ਰਹੇ ਹਨ ਉਨ੍ਹਾਂ ਕਿਹਾ ਕਿ ਸਾਡਾ ਸ਼ਿੰਗਾਰ ਸ਼ਾਂਤਮਈ ਹੈ ਅਤੇ ਸ਼ਾਂਤਮਈ ਰਹੇਗਾ।

ਜਿਕਰਯੋਗ ਹੈ ਕਿ ਲਖੀਮਪੁਰ ਖੀਰੀ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਸ਼ਾਂਤਮਈ ਵਿਰੋਧ ਪ੍ਰਰਦਰਸ਼ਨ ਕਰ ਰਹੇ ਸਨ। ਜਿਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਕਿਸਾਨਾਂ ਤੇ ਗੱਡੀ ਚੜ੍ਹਾ ਦਿੱਤੀ। ਇਸ ਘਟਨਾ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋਈ , ਜਿਨ੍ਹਾਂ ਵਿੱਚੋਂ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਸੀ। ਲਖੀਮਪੁਰ ਖੀਰੀ ਦੀ ਇਸ ਘਟਨਾ ਦੌਰਾਨ ਮਰਨ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ।

ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਕਲਸ਼ ਯਾਤਰਾ ਕੱਢ ਕੇੇ ਸਿਰਧਾਂਜਲੀ ਦਿੱਤੀ ਜਾ ਰਹੀ ਹੈ। ਇਹ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਆ ਗਿਆ ਸੀ।

ਇਹ ਵੀ ਪੜ੍ਹੋ:ਕਲਸ਼ ਯਾਤਰਾ ਦੇ ਬਰਨਾਲਾ ਪੁੱਜਣ 'ਤੇ ਫੁੱਲਾਂ ਨਾਲ ਹੋਇਆ ਸਵਾਗਤ

ABOUT THE AUTHOR

...view details