ਪੰਜਾਬ

punjab

By

Published : Oct 26, 2019, 8:35 PM IST

ETV Bharat / state

ਜਨਤਕ ਜਗ੍ਹਾ 'ਤੇ ਪਟਾਕਿਆਂ ਦੇ ਅੱਡੇ ਲਗਾ ਕੇ ਸ਼ਰੇਆਮ ਉਡਾਈਆਂ ਜਾ ਰਹੀਆਂ ਕਾਨੂੰਨ ਦੀਆਂ ਧੱਜੀਆਂ

ਬਠਿੰਡਾ ਦੇ ਗਾਂਧੀ ਬਜ਼ਾਰ ਵਿੱਚ ਜਨਤਕ ਜਗ੍ਹਾ 'ਤੇ ਵਿੱਚ ਵੱਡੇ ਪੈਮਾਨੇ ਤੇ ਪਟਾਕਿਆਂ ਦੇ ਸਟਾਲ ਲਗਾਏ ਜਾ ਰਹੇ ਹਨ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਟਾਕਿਆਂ ਨੂੰ ਵੇਚਣ ਦੇ ਲਈ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਖੁੱਲ੍ਹੀਆਂ ਥਾਵਾਂ 'ਤੇ ਪਟਾਕੇ ਵੇਚਣ ਲਈ ਸਟਾਲ ਅਲਾਟ ਕੀਤੇ ਗਏ ਸਨ।

ਫ਼ੋਟੋ

ਬਠਿੰਡਾ: ਗੁਰਦਾਸਪੁਰ ਦੇ ਬਟਾਲਾ ਵਿਖੇ ਪਟਾਕਿਆਂ ਦੀ ਫ਼ੈਕਟਰੀ ਵਿੱਚ ਹੋਏ ਧਮਾਕੇ ਨੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਸਰਕਾਰਾਂ ਵੱਡੀਆਂ ਅਣਗਹਿਲੀਆਂ ਕਰਦੇ ਨਜ਼ਰ ਆ ਰਹੇ ਹਨ, ਅਜਿਹਾ ਹੀ ਮਾਮਲਾ ਬਠਿੰਡਾ ਦੇ ਗਾਂਧੀ ਬਜ਼ਾਰ ਵਿੱਚ ਸਾਹਮਣੇ ਆਇਆ ਜਿੱਥੇ ਜਨਤਕ ਜਗ੍ਹਾ 'ਤੇ ਵਿੱਚ ਵੱਡੇ ਪੈਮਾਨੇ ਤੇ ਪਟਾਕਿਆਂ ਦੇ ਸਟਾਲ ਲਗਾਏ ਜਾ ਰਹੇ ਹਨ।

ਵੇਖੋ ਵੀਡੀਓ

ਗਾਂਧੀ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਦੀ ਗ਼ਲਤੀ ਸਮਝਦੇ ਹਨ, ਕਿਉਂਕਿ ਪ੍ਰਸ਼ਾਸਨ ਵੱਲੋਂ ਹੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕਿਉਂਕਿ, ਪ੍ਰਸ਼ਾਸਨ ਵੱਲੋਂ ਹੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਜੇਕਰ ਕਿਸੇ ਪ੍ਰਕਾਰ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਸਿਰਫ਼ ਪ੍ਰਸ਼ਾਸਨ ਹੀ ਹੋਵੇਗਾ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਟਾਕਿਆਂ ਨੂੰ ਵੇਚਣ ਦੇ ਲਈ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ, ਖੁੱਲ੍ਹੀਆਂ ਥਾਵਾਂ 'ਤੇ ਪਟਾਕੇ ਵੇਚਣ ਲਈ ਸਟਾਲ ਅਲਾਟ ਕੀਤੇ ਗਏ ਸਨ।

ਇਸ ਸੰਬੰਧੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਨ੍ਹਾਂ ਵੱਲੋਂ ਆਪਣੀ ਪੁਲਿਸ ਫੋਰਸ ਨੂੰ ਭੇਜ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ, ਪਟਾਕਿਆਂ ਦੇ ਅੱਡੇ 'ਤੇ ਰੇਡ ਕਰਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ।

ਸਰਕਾਰ ਬਟਾਲਾ ਵਿੱਚ ਪਟਾਕੇ ਦੀ ਫ਼ੈਕਟਰੀ ਵਿੱਚ ਹੋਏ ਬਲਾਸਟ ਤੋਂ ਬਾਅਦ ਵੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ।

ਇਹ ਵੀ ਵੇਖੋ: ਕਮਲੇਸ਼ ਤਿਵਾੜੀ ਦੀ ਪਤਨੀ ਨੇ ਸੰਭਾਲੀ ਪਤੀ ਦੀ ਜ਼ਿੰਮੇਵਾਰੀ, ਬਣੀ ਹਿੰਦੂ ਸਮਾਜ ਪਾਰਟੀ ਦੀ ਪ੍ਰਧਾਨ

ABOUT THE AUTHOR

...view details