ਬਠਿੰਡਾ:ਜ਼ਿਲ੍ਹੇ ਦੇ ਪਿੰਡ ਜ਼ੀਦਾ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਇਸ ਪਿੰਡ ਵਿੱਚ ਨੌਜਵਾਨਾਂ ਦੇ ਚੰਗੇ ਭਵਿੱਖ (Good future for the youth) ਦੇ ਲਈ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ (Build a digital library) ਕੀਤਾ ਗਿਆ ਹੈ। ਇਸ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਡਿਜੀਟਲ ਲਾਇਬ੍ਰੇਰੀ ਦੇ ਵਿਕਾਸ ਲਈ ਪੰਜਾਬ ਸਰਕਾਰ (Government of Punjab) ਤੋਂ ਕੋਈ ਫੰਡ ਨਹੀਂ ਲਿਆ ਗਿਆ, ਸਗੋਂ ਪਿੰਡ ਦੇ ਲੋਕਾਂ ਦਾ ਸਹਿਯੋਗ ਅਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਇਹ ਲਾਇਬ੍ਰੇਰੀ ਬਣਾਈ ਗਈ ਹੈ। ਇਸ ਲਾਇਬ੍ਰੇਰੀ ਦਾ ਨਾਮ ਸ਼ਹੀਦੇ ਆਜ਼ਮ ਭਗਤ ਸਿੰਘ (Shaheed Azam Bhagat Singh) ਦੇ ਨਾਮ ‘ਤੇ ਰੱਖਿਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਦੇ ਬਜ਼ੁਗਰ (The elders of the village) ਨੇ ਕਿਹਾ ਇੱਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਇਹ ਲਾਇਬ੍ਰੇਰੀ ਹੈ, ਪਰ ਹੁਣ ਇਸ ਨੂੰ ਸਮੇਂ ਦੇ ਅਨੁਸਾਰ ਅਪਡੇਟ ਕੀਤਾ ਗਿਆ ਹੈ। ਜਿਸ ਵਿੱਚ ਪਿੰਡ ਵਾਸੀ ਅਤੇ ਐੱਨ.ਆਰ.ਆਈ. ਭਰਾਵਾਂ ਵੱਲੋਂ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਨ 1978 ਤੋਂ ਬਾਅਦ ਇਸ ਲਾਇਬ੍ਰੇਰੀ ਦੇ ਲਈ ਕਦੇ ਵੀ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਤੋਂ ਕੋਈ ਫੰਡ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਅਤੇ ਐੱਨ.ਆਰ.ਆਈ. ਲੋਕਾਂ ਵੱਲੋਂ ਦਸਵੰਦ ਦੇ ਰੂਪ ਵਿੱਚ ਇਸ ਲਾਇਬ੍ਰੇਰੀ ਦੇ ਲਈ ਸੇਵਾ ਕੱਢੀ ਜਾਂਦੀ ਹੈ।