ਪੰਜਾਬ

punjab

ETV Bharat / state

Raid On Gunman's House Of Manpreet Badal: ਫ਼ਰਾਰ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ 'ਤੇ ਵਿਜੀਲੈਂਸ ਦੀ ਰੇਡ, ਪੁੱਛਗਿੱਛ ਲਈ ਗੰਨਮੈਨ ਉੱਤੇ ਪੇਸ਼ ਨਾ ਹੋਣ ਦੇ ਇਲਜ਼ਾਮ - ਇੰਸਪੈਕਟਰ ਅਮਨਦੀਪ ਸਿੰਘ

ਵਿਵਾਦਤ ਪਲਾਟ ਖਰੀਦ ਮਾਮਲੇ ਵਿੱਚ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ (Absconding former minister Manpreet Badal) ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਫਰਾਰ ਚੱਲ ਰਹੇ ਹਨ। ਇਸ ਵਿਚਾਲੇ ਵਿਜੀਲੈਂਸ ਨੇ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਦੇ ਗੰਨਮੈਨ ਰਹੇ ਗੁਰਤੇਜ ਸਿੰਘ ਦੇ ਘਰ ਉੱਤੇ ਰੇਡ ਕੀਤੀ। ਵਿਜੀਲੈਂਸ ਦਾ ਕਹਿਣਾ ਹੈ ਕਿ ਗੰਨਮੈਨ ਗੁਰਤੇਜ ਜਾਂਚ ਵਿੱਚ ਸਾਥ ਨਹੀਂ ਦੇ ਰਹੇ।

Vigilance raided the house of ex-finance Manpreet Badal's gunman in Bathinda
Raid on the gunmans house: ਫਰਾਰ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ 'ਤੇ ਵਿਜੀਲੈਂਸ ਦੀ ਰੇਡ,ਪੁੱਛਗਿੱਛ ਲਈ ਗੰਨਮੈਨ ਉੱਤੇ ਪੇਸ਼ ਨਾ ਹੋਣ ਦੇ ਇਲਜ਼ਾਮ

By ETV Bharat Punjabi Team

Published : Oct 6, 2023, 8:47 PM IST

ਪੁੱਛਗਿੱਛ ਲਈ ਗੰਨਮੈਨ ਉੱਤੇ ਪੇਸ਼ ਨਾ ਹੋਣ ਦੇ ਇਲਜ਼ਾਮ

ਬਠਿੰਡਾ: ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਵਿਵਾਦਿਤ ਪਲਾਟ ਖਰੀਦ ਮਾਮਲੇ (Disputed plot purchase case) ਨੂੰ ਲੈਕੇ ਸੁਰਖੀਆਂ ਵਿੱਚ ਰਹੇ ਨੇ ਅਤੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੇ ਡਰ ਤੋਂ ਫਰਾਰ ਵੀ ਚੱਲ ਰਹੇ ਨੇ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਵਿਜੀਲੈਂਸ ਵੱਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਗ੍ਰਿਫਤਾਰੀ ਦੇ ਯਤਨ ਜਾਰੀ ਹਨ। ਉੱਥੇ ਦੂਜੇ ਪਾਸੇ, ਉਨ੍ਹਾਂ ਦੇ ਕਰੀਬੀਆਂ ਦੇ ਘਰਾਂ ਉੱਤੇ ਵੀ ਵਿਜੀਲੈਂਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਂਚ ਵਿੱਚ ਨਹੀਂ ਹੋਏ ਸ਼ਾਮਿਲ:ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ (Gunman Gurtej Singh) ਦੇ ਘਰ ਗਰੀਨ ਸਿਟੀ ਵਿਖੇ ਅੱਜ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਪਰ ਗੁਰਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਕੋਠੀ ਦਾ ਗੇਟ ਨਹੀਂ ਖੋਲ੍ਹਿਆ ਗਿਆ। ਇਸ ਮੌਕੇ ਵਿਜੀਲੈਂਸ ਵੱਲੋਂ ਦੋ ਹੋਰ ਕੋਠੀਆਂ ਦੀ ਵੀ ਜਾਂਚ ਕੀਤੀ ਗਈ ਜੋ ਕਿ ਗੁਰਤੇਜ ਸਿੰਘ ਦੀਆਂ ਦੱਸੀਆਂ ਜਾ ਰਹੀਆਂ ਹਨ। ਰੇਡ ਕਰਨ ਪਹੁੰਚੀ ਵਿਜੀਲੈਂਸ ਟੀਮ ਦੇ ਮੈਂਬਰ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੰਨਮੈਨ ਗੁਰਤੇਜ ਸਿੰਘ ਨੂੰ ਪੁੱਛਗਿੱਛ ਲਈ ਕਈ ਵਾਰ ਸੰਮਨ ਭੇਜੇ ਗਏ ਸਨ ਪਰ ਗੁਰਤੇਜ ਸਿੰਘ ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਇਆ ਅਤੇ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾਇਆ ਜਾ ਰਿਹਾ ਸੀ ਜਾਂ ਮੈਡੀਕਲ ਭੇਜਿਆ ਜਾ ਰਿਹਾ ਸੀ।


ਪਰਿਵਾਰ ਨੇ ਪੁੱਛਗਿੱਛ ਲਈ ਗੇਟ ਨਹੀਂ ਖੋਲ੍ਹਿਆ: ਗੰਨਮੈਨ ਦੇ ਪੇਸ਼ ਨਾ ਹੋਣ ਕਰਕੇ ਹੀ ਉਨ੍ਹਾਂ ਵੱਲੋਂ ਅੱਜ ਗੁਰਤੇਜ ਸਿੰਘ ਦੇ ਘਰ ਪਹੁੰਚ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਗੇਟ ਨਹੀਂ ਖੋਲ੍ਹਿਆ ਗਿਆ। ਇੰਸਪੈਕਟਰ ਅਮਨਦੀਪ ਸਿੰਘ (Inspector Amandeep Singh) ਨੇ ਦੱਸਿਆ ਕਿ ਗੁਰਤੇਜ ਸਿੰਘ ਖਿਲਾਫ ਪਹਿਲਾਂ ਵੀ ਵਿਜੀਲੈਂਸ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਸ ਮਾਮਲੇ ਵਿੱਚ ਵੀ ਗੰਨਮੈਨ ਗੁਰਤੇਜ ਸਿੰਘ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ। ਜਿਸ ਕਾਰਣ ਅੱਜ ਉਹਨਾਂ ਵੱਲੋਂ ਗੰਨਮੈਨ ਗੁਰਤੇਜ ਸਿੰਘ ਦੇ ਘਰ ਪਹੁੰਚ ਕੀਤੀ ਗਈ ਪਰ ਪਰਿਵਾਰ ਵੱਲੋਂ ਪੁੱਛਗਿੱਛ ਲਈ ਗੇਟ ਨਹੀਂ ਖੋਲ੍ਹਿਆ ਗਿਆ। ਫਿਲਹਾਲ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਦੀ ਭੂਮਿਕਾ ਸਾਹਮਣੇ ਆਵੇਗੀ ਉਹਨਾਂ ਤੋਂ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾਵੇਗੀ।


ABOUT THE AUTHOR

...view details