ਬਠਿੰਡਾ: ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਬਠਿੰਡਾ ਦੇ ਸਰਕਟ ਹਾਊਸ ਦੇ ਬਾਹਰੋਂ ਬਠਿੰਡਾ ਹਲਕਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਕਥਿਤ ਪੀਏ ਰਸ਼ਮ ਗਰਗ ਨੂੰ ਪਿੰਡ ਘੁੱਦਾ ਦੇ ਪ੍ਰਿਤਪਾਲ ਕੁਮਾਰ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹਿਆ ਸੀ। ਜਿਸ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਮਾਣਯੋਗ ਜੱਜ ਦਲਜੀਤ ਕੌਰ ਦੀ ਅਦਾਲਤ ਬਠਿੰਡਾ ਵਿੱਚ ਪੇਸ਼ ਕਰਕੇ 20 ਫਰਵਰੀ ਤੱਕ ਦਾ ਰਿਮਾਂਡ ਹਾਸਿਲ ਕੀਤਾ ਹੈ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਵੱਲੋਂ ਰਸ਼ਮ ਗਰਗ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਨੇ ਅਦਾਲਤ ਅੱਗੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਰਸ਼ਮ ਗਰਗ ਵੱਲੋਂ ਪਹਿਲਾਂ ਵੀ ਕਈ ਲੋਕਾਂ ਤੋਂ ਰਿਸ਼ਵਤ ਲਈ ਗਈ ਹੈ, ਜਿਸ ਦੀ ਬਰਾਮਦਗੀ ਕਰਨੀ ਬਾਕੀ ਹੈ।
ਰਸ਼ਮ ਗਰਗ ਨੂੰ 20 ਫਰਵਰੀ ਤੱਕ ਰਿਮਾਂਡ 'ਤੇ ਭੇਜਿਆ:-ਇਸ ਦੌਰਾਨ ਹੀ ਰਸ਼ਮ ਗਰਗ ਵੱਲੋਂ ਪੇਸ਼ ਹੋਏ ਵਕੀਲ ਗੁਰਜੀਤ ਸਿੰਘ ਖੜਿਆਲ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਮਾਣਯੋਗ ਅਦਾਲਤਾਂ ਤੋਂ 7 ਦਿਨਾਂ ਰਿਮਾਂਡ ਮੰਗਿਆ ਗਿਆ ਸੀ। ਪਰ ਮਾਣਯੋਗ ਅਦਾਲਤ ਵੱਲੋਂ 20 ਫਰਵਰੀ ਤੱਕ ਰਸ਼ਮ ਗਰਗ ਨੂੰ ਰਿਮਾਂਡ 'ਤੇ ਭੇਜਿਆ ਗਿਆ ਹੈ। ਉਧਰ ਦੂਸਰੇ ਪਾਸੇ ਵਿਜੀਲੈਂਸ ਵੱਲੋਂ ਅੱਜ 4 ਲੱਖ ਦੀ ਰਿਸ਼ਵਤ ਨਾਲ ਗ੍ਰਿਫ਼ਤਾਰ ਕੀਤੇ ਗਏ ਰਸ਼ਮ ਗਰਗ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਤਾਂ ਜੋ ਇਸ ਤੋਂ ਪਹਿਲਾਂ ਜੋ ਰਸ਼ਮ ਗਰਗ ਵੱਲੋਂ ਰਿਸ਼ਵਤ ਲਈ ਗਈ ਸੀ, ਉਹਨਾਂ ਪੈਸਿਆਂ ਦੀ ਬਰਾਮਦਗੀ ਹੋ ਸਕੇ। ਮਾਣਯੋਗ ਜੱਜ ਦਲਜੀਤ ਕੌਰ ਦੀ ਅਦਾਲਤ ਵੱਲੋਂ ਰਸ਼ਮ ਗਰਗ ਦਾ 20 ਫਰਵਰੀ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ।