ਬਠਿੰਡਾ :ਤਾਜ਼ਾ ਮਾਮਲਾ ਬਠਿੰਡਾ ਦੇ ਵਰਧਮਾਨ ਪੁਲਿਸ ਚੌਂਕੀ ਦਾ ਹੈ ਜਿੱਥੇ ਪੁਰਾਣੇ ਝਗੜੇ ਵਿੱਚ ਰਾਜ਼ੀਨਾਮਾ ਕਰਵਾਉਣ ਲਈ ਇਕੱਠੇ ਹੋਏ ਅਕਾਲੀ ਅਤੇ ਕਾਂਗਰਸੀਆਂ ਵਿਚਕਾਰ ਤਕਰਾਰ ਤੋਂ ਬਾਅਦ ਕਾਂਗਰਸੀਆਂ ਨੇ ਅਕਾਲੀਆਂ ਨੂੰ ਪੁਲਿਸ ਚੌਂਕੀ ਦੇ ਅੰਦਰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਦੀ ਵੀਡੀਓ ਵਾਇਰਲ ਹੋ ਗਈ ਇਸ ਕੁੱਟਮਾਰ ਵਿੱਚ ਇੱਕ ਅਕਾਲੀ ਵਰਕਰ ਜ਼ਖ਼ਮੀ ਹੋ ਗਿਆ।
ਹਸਪਤਾਲ ਵਿੱਚ ਇਲਾਜ ਅਧੀਨ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮੁਹੱਲੇ ਦੇ ਰਹਿਣ ਵਾਲੇ ਕੁਝ ਲੋਕਾਂ ਨਾਲ ਉਸ ਦੇ ਪੁੱਤਰ ਦਾ ਝਗੜਾ ਹੋ ਗਿਆ ਸੀ ਜਿਸ ਦੇ ਰਾਜ਼ੀਨਾਮੇ ਲਈ ਵਰਧਮਾਨ ਪੁਲਿਸ ਚੌਂਕੀ ਵਿੱਚ ਇਕੱਠ ਰੱਖਿਆ ਗਿਆ ਸੀ ਇਸ ਦੌਰਾਨ ਹੀ ਕਾਂਗਰਸੀ ਵਰਕਰ ਅਰਜੁਨ ਅਤੇ ਨਵੀਨ ਜਿਨ੍ਹਾਂ ਦਾ ਕਾਂਗਰਸ ਨਾਲ ਸਬੰਧ ਹੈ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਉਨ੍ਹਾਂ ਖ਼ਿਲਾਫ਼ ਹੀ ਮਾਮਲਾ ਦਰਜ ਕਰਾਉਣ ਦੀ ਗੱਲ ਕਾਂਗਰਸੀਆਂ ਵੱਲੋਂ ਕਹੀ ਗਈ। ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।