ਬਠਿੰਡਾ: ਇੰਟਰਨੈਸ਼ਨਲ ਕਬੱਡੀ ਕੱਪ ਦੇ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਬੱਡੀ ਮੈਚ ਖੇਡਿਆ ਗਿਆ। ਇਹ ਮੈਚ ਯੂ.ਐੱਸ.ਏ ਅਤੇ ਕੀਨੀਆ ਵਿਚਾਲੇ ਖੇਡਿਆ ਗਿਆ। ਮੈਚ ਵਿੱਚ ਸ਼ੁਰੂ ਤੋਂ ਹੀ ਯੂ.ਐਸ.ਏ. ਦੀ ਟੀਮ ਕੀਨੀਆ ਨੂੰ ਪਛਾੜਦੀ ਹੋਈ ਅੱਗੇ ਰਹੀ ਅਤੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ। ਕਬੱਡੀ ਮੈਚ ਦੇਖਣ ਲਈ ਬਠਿੰਡਾ ਹੀ ਨਹੀਂ ਇਸ ਦੇ ਆਸ-ਪਾਸ ਦੇ ਪਿੰਡਾਂ ਤੋਂ ਕਬੱਡੀ ਪ੍ਰੇਮੀ ਭਾਰੀ ਸੰਖਿਆ ਵਿੱਚ ਪਹੁੰਚੇ।
ਯੂਐੱਸਏ ਦੀ ਕਬੱਡੀ ਟੀਮ ਨੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ - USA vs kenya kabaddi match
ਇੰਟਰਨੈਸ਼ਨਲ ਕਬੱਡੀ ਕੱਪ ਦੇ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਬੱਡੀ ਮੈਚ ਖੇਡਿਆ ਗਿਆ। ਇਹ ਮੈਚ ਯੂ.ਐਸ.ਏ. ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿੱਚ ਯੂ.ਐਸ.ਏ. ਨੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ।
ਫ਼ੋਟੋ
ਇਹ ਵੀ ਪੜ੍ਹੋ: ਨਾਈਜੀਰੀਅਨ ਸੁਮੰਦਰ ਦੇ ਕੰਡੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕ ਅਗਵਾ
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਬੱਡੀ ਮੈਚ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੈਚ ਦੇਖਣ ਲਈ ਪਹੁੰਚੇ ਅਤੇ ਉੱਥੇ ਹੀ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ।