ਪੰਜਾਬ

punjab

ETV Bharat / state

ਯੂ.ਪੀ.ਐਸ.ਸੀ. ਨਤੀਜਾ: ਰਸ਼ਪ੍ਰੀਤ ਨੇ ਹਾਸਲ ਕੀਤਾ 196ਵਾਂ ਰੈਂਕ - Bathinda News

ਯੂ.ਪੀ.ਐਸ.ਸੀ. ਦੀ ਸਿਵਲ ਸੇਵਾ ਪ੍ਰੀਖਿਆ 2019 ਦੇ ਆਏ ਨਤੀਜੇ ਕਾਰਨ ਤਲਵੰਡੀ ਸਾਬੋ ਹਲਕੇ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਹਲਕੇ ਦੇ ਪਿੰਡ ਫੁੱਲੋਖਾਰੀ ਦੇ ਨੌਜਵਾਨ ਰਸ਼ਪ੍ਰੀਤ ਸਿੰਘ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਵਿੱਚੋਂ 196ਵਾਂ ਰੈਂਕ ਹਾਸਲ ਕੀਤਾ ਹੈ।

ਯੂ.ਪੀ.ਐਸ.ਸੀ. ਨਤੀਜਾ: ਫੁੱਲੋਖਾਰੀ ਦੇ ਰਸ਼ਪ੍ਰੀਤ ਨੇ 196 ਰੈਂਕ ਹਾਸਲ ਕੀਤਾ
ਯੂ.ਪੀ.ਐਸ.ਸੀ. ਨਤੀਜਾ: ਫੁੱਲੋਖਾਰੀ ਦੇ ਰਸ਼ਪ੍ਰੀਤ ਨੇ 196 ਰੈਂਕ ਹਾਸਲ ਕੀਤਾ

By

Published : Aug 5, 2020, 4:07 PM IST

Updated : Aug 5, 2020, 4:38 PM IST

ਤਲਵੰਡੀ ਸਾਬੋ: ਯੂ.ਪੀ.ਐੱਸ.ਸੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਦੇ ਨੌਜਵਾਨ ਰਸਪ੍ਰੀਤ ਸਿੰਘ ਨੇ 196ਵਾਂ ਰੈਂਕ ਹਾਸਲ ਕਰਕੇ ਪਿੰਡ, ਮਾਪਿਆਂ ਅਤੇ ਹਲਕੇ ਦਾ ਨਾਂਅ ਰੌਸ਼ਨ ਕੀਤਾ ਹੈ।

ਰਾਮਾਂ ਮੰਡੀ ਵਿੱਚ ਰਹਿ ਰਹੇ ਰਸ਼ਪ੍ਰੀਤ ਦੇ ਪਿਤਾ ਲੈਕਚਰਾਰ ਲਾਭ ਸਿੰਘ ਅਤੇ ਮਾਤਾ ਰੁਪਿੰਦਰਪਾਲ ਕੌਰ ਨੇ ਆਪਣੇ ਪੁੱਤਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਲਈ ਅੱਜ ਬਹੁਤ ਖ਼ੁਸ਼ੀਆਂ ਭਰਿਆ ਦਿਨ ਹੈ। ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਰਸ਼ਪ੍ਰੀਤ ਨੇ ਇਹ ਸਫਲਤਾ ਰੋਜ਼ਾਨਾ 14 ਘੰਟੇ ਪੜ੍ਹਾਈ ਕਰਕੇ ਪ੍ਰਾਪਤ ਕੀਤੀ ਹੈ।

ਯੂ.ਪੀ.ਐਸ.ਸੀ. ਨਤੀਜਾ: ਰਸ਼ਪ੍ਰੀਤ ਨੇ ਹਾਸਲ ਕੀਤਾ 196ਵਾਂ ਰੈਂਕ

ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਦੀ ਪ੍ਰੇਰਨਾ ਅਤੇ ਅਧਿਆਪਕਾਂ ਦੀਆਂ ਸਿੱਖਿਆਵਾਂ ਦਾ ਸਦਕਾ ਉਸਨੇ ਦਿਨ-ਰਾਤ ਪੜ੍ਹਾਈ ਕਰਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਸੁਪਨਾ ਸੀ ਕਿ ਉਹ ਆਈ.ਏ.ਐਸ ਅਫਸਰ ਬਣਕੇ ਹੋ ਸਕੇ ਤਾਂ ਡੁੱਬਦੀ ਜਾ ਰਹੀ ਕਿਸਾਨੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਰ ਸਕੇ।

ਰਸ਼ਪ੍ਰੀਤ ਦੇ ਯੂ.ਪੀ.ਐੱਸ.ਸੀ ਪ੍ਰੀਖਿਆ ਕਲੀਅਰ ਕਰਨ ਨਾਲ ਨਾ ਕੇਵਲ ਪਿੰਡ ਫੁੱਲੋਖਾਰੀ ਅਤੇ ਰਾਮਾਂ ਸ਼ਹਿਰ ਸਗੋਂ ਸਮੁੱਚੇ ਹਲ਼ਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Last Updated : Aug 5, 2020, 4:38 PM IST

ABOUT THE AUTHOR

...view details