ਬਠਿੰਡਾ:ਜ਼ਿਲ੍ਹੇ ਵਿੱਚ ਜਸ਼ਨ ਏ ਵਿਰਾਸਤ ਵੱਲੋਂ ਕਰਵਾਏ ਗਏ ਗੁਰਦਾਸ ਮਾਨ ਨਾਈਟ ਦੌਰਾਨ ਉਸ ਸਮੇਂ ਹੰਗਾਮਾ ਹੋਇਆ ਜਦੋਂ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਤੈਨਾਤ ਕੀਤੇ ਗਏ ਬਾਊਂਸਰਾਂ ਵੱਲੋਂ ਲੋਕਾਂ ਨਾਲ ਧੱਕਾ ਮੁੱਕੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਕੋਲ ਪਾਸ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਮਾਗਮ ਵਾਲੀ ਥਾਂ ਤੋਂ ਜਾਣਾ ਪਿਆ।
ਜਸ਼ਨ ਏ ਵਿਰਾਸਤ ਵੱਲੋਂ ਰੱਖੇ ਗੁਰਦਾਸ ਮਾਨ ਨਾਈਟ ਦੌਰਾਨ ਹੰਗਾਮਾ, ਲੋਕਾਂ ਨੇ ਧੱਕਾ ਮੁੱਕੀ ਦੇ ਲਾਏ ਇਲਜ਼ਾਮ - Jashan E virasat in Bathinda
ਬਠਿੰਡਾ ਵਿੱਚ ਜਸ਼ਨ ਏ ਵਿਰਾਸਤ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਗੁਰਦਾਸ ਮਾਨ ਨਾਈਟ ਰੱਖੀ ਗਈ ਸੀ, ਪਰ ਇਸ ਦੌਰਾਨ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਕੋਲ ਬਕਾਇਦਾ ਪਾਸ ਹੋਣ ਦੇ ਬਾਵਜੁਦ ਉਨ੍ਹਾਂ ਨੂੰ ਵਾਪਸ ਜਾਣਾ ਪਿਆ।
ਗੁਰਦਾਸ ਮਾਨ ਨਾਈਟ ਦੌਰਾਨ ਹੰਗਾਮਾ
ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਜਸ਼ਨ ਏ ਵਿਰਾਸਤ ਜਥੇਬੰਦੀ ਵੱਲੋਂ ਨਸ਼ਿਆਂ ਤੋਂ ਬਚਾਉਣ ਲਈ ਬਠਿੰਡਾ ਵਿੱਚ ਗੁਰਦਾਸ ਮਾਨ ਨਾਈਟ ਰੱਖੀ ਗਈ ਸੀ ਪਰ ਇਸ ਨਾਈਟ ਸਬੰਧੀ ਪ੍ਰਸ਼ਾਸਨ ਅਤੇ ਜਸ਼ਨ ਏ ਵਿਰਾਸਤ ਜਥੇਬੰਦੀ ਵੱਲੋਂ ਬਕਾਇਦਾ ਪਾਸ ਵੰਡੇ ਗਏ ਸੀ, ਪਰ ਗੁਰਦਾਸ ਮਾਨ ਨਾਈਟ ਦੌਰਾਨ ਹੀ ਵੱਡੀ ਗਿਣਤੀ ਵਿਚ ਤੈਨਾਤ ਕੀਤੇ ਗਏ ਬਾਊਂਸਰਾਂ ਵਲੋਂ ਜਿੱਥੇ ਲੋਕਾਂ ਨਾਲ ਦੁਰਵਿਹਾਰ ਕੀਤਾ ਗਿਆ ਉਥੇ ਹੀ ਪ੍ਰਸ਼ਾਸਨ ਵੱਲੋਂ ਆਪਣੇ ਚਹੇਤਿਆਂ ਨੂੰ ਮੂਹਰਲੀਆਂ ਕਤਾਰਾਂ ਵਿੱਚ ਬਿਠਾਇਆ ਗਿਆ।
ਇਹ ਵੀ ਪੜੋ:42 ਸਾਲਾਂ ਵਿਆਹੁਤਾ ਨੇ ਕੀਤੀ ਫਾਹਾ ਲੈ ਕੀਤੀ ਖੁਦਕੁਸ਼ੀ, ਪਤੀ ਉੱਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ
Last Updated : Nov 12, 2022, 11:54 AM IST