ਪੰਜਾਬ

punjab

ETV Bharat / state

ਅਣਪਛਾਤਿਆ ਨੇ ਰਾਮਲੀਲਾ ਦੇ ਕਲਾਕਾਰਾਂ ਅਤੇ ਲੋਕਾਂ ’ਤੇ ਕੀਤਾ ਹਮਲਾ, ਸੀਸੀਟੀਵੀ ’ਚ ਕੈਦ ਤਸਵੀਰਾਂ - ਰਾਮਲੀਲਾ ਦਾ ਪ੍ਰੋਗਰਾਮ

ਦਾਣਾ ਮੰਡੀ ’ਚ ਬੀਤੀ ਦੇਰ ਰਾਤ ਰਾਮਲੀਲਾ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਅਣਪਛਾਤੇ ਲੋਕਾਂ ਨੇ ਕਲਾਕਾਰਾਂ ਅਤੇ ਲੋਕਾਂ ’ਤੇ ਹਮਲਾ ਕਰ ਦਿੱਤਾ। ਨਾਲ ਹੀ ਸਾਮਾਨ ਦੀ ਭੰਨਤੋੜ ਵੀ ਕੀਤੀ।

ਅਣਪਛਾਤੇ ਵਿਅਕਤੀਆਂ ਨੇ ਰਾਮਲੀਲਾ ਦੇ ਕਲਾਕਾਰਾਂ ਅਤੇ ਲੋਕਾਂ ’ਤੇ ਕੀਤਾ ਹਮਲਾ
ਅਣਪਛਾਤੇ ਵਿਅਕਤੀਆਂ ਨੇ ਰਾਮਲੀਲਾ ਦੇ ਕਲਾਕਾਰਾਂ ਅਤੇ ਲੋਕਾਂ ’ਤੇ ਕੀਤਾ ਹਮਲਾ

By

Published : Oct 1, 2021, 10:17 AM IST

Updated : Oct 1, 2021, 12:02 PM IST

ਬਠਿੰਡਾ: ਸੂਬੇ ’ਚ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਦਾਣਾ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਚੱਲ ਰਹੀ ਰਾਮਲੀਲਾ ’ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ’ਚ ਰਾਮਲੀਲਾ ਦੇ ਕਲਾਕਾਰ ਅਤੇ ਆਮ ਜਨਤਾ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ ਗਿਆ। ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ।

ਅਣਪਛਾਤਿਆ ਨੇ ਰਾਮਲੀਲਾ ਦੇ ਕਲਾਕਾਰਾਂ ਅਤੇ ਲੋਕਾਂ ’ਤੇ ਕੀਤਾ ਹਮਲਾ

ਮਾਮਲੇ ਸਬੰਧੀ ਰਾਮਲੀਲਾ ਦੇ ਕਲਾਕਾਰਾਂ ਨੇ ਦੱਸਿਆ ਕਿ ਉਹ ਪਿਛਲੇ 20-25 ਸਾਲਾਂ ਤੋਂ ਰਾਮ ਲੀਲਾ ਕਰ ਰਹੇ ਹਨ। ਬੀਤੀ ਦੇਰ ਰਾਤ ਬਹੁਤ ਵਧੀਆ ਰਾਮਲੀਲਾ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਅਣਪਛਾਤੇ ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉੱਥੇ ਹੀ ਦੇਖਣ ਆਏ ਲੋਕਾਂ ’ਤੇ ਵੀ ਹਮਲਾ ਕੀਤਾ ਗਿਆ ਅਤੇ ਸਾਮਾਨ ਦੀ ਭੰਨਤੋੜ ਕੀਤੀ।

ਦੂਜੇ ਪਾਸੇ ਰਾਮਲੀਲਾ ਦਾ ਆਯੋਜਨ ਕਰਨ ਵਾਲੀ ਪ੍ਰਬੰਧਕ ਕਮੇਟੀ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ’ਤੇ ਵੀ ਰਾਮਲੀਲਾ ਦੇ ਬਾਹਰ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕੌਂਸਲਰ ਸ਼ਾਮ ਲਾਲ ਜੈਨ ਨੇ ਪ੍ਰਸ਼ਾਸਨ ਤੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਫਿਲਹਾਲ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜੋ: ਗੁਲਾਬੀ ਸੁੰਡੀ ਨੇ ਆਪਣੀ ਲਪੇਟ 'ਚ ਲਿਆ ਪੰਜਾਬ ਦਾ ਇੱਕ ਹੋਰ ਜ਼ਿਲ੍ਹਾ

Last Updated : Oct 1, 2021, 12:02 PM IST

ABOUT THE AUTHOR

...view details