ਬਠਿੰਡਾ:ਪੰਜਾਬ ਸਰਕਾਰ ਦੇ 6ਵੇੇ ਪੇ ਕਮਿਸ਼ਨ ਦੇ ਵਿਰੋਧ ਨੂੰ ਲੈ ਕੇ ਡਿਪਟੀ ਕਮਿਸ਼ਨਰ ਖ਼ਿਲਾਫ਼ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਆ ਰਹੀਆਂ ਦਿੱਕਤਾਂ ਨੂੰ ਦੇਖਦੇ ਹੋਏ, ਡਾਕਟਰਾਂ ਵੱਲੋਂ ਹੁਣ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
6ਵੇੇ ਪੇ ਕਮਿਸ਼ਨ ਦੇ ਵਿਰੋਧ ਨੂੰ ਲੈ ਕੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ ਡਾਕਟਰਾਂ ਵੱਲੋਂ ਸਰਕਾਰੀ ਪਰਚੀ ਦੀ ਥਾਂ ਆਪਣੀ ਐਸੋਸੀਏਸ਼ਨ ਦੀਆਂ ਛੁਪਾਈਆਂ ਹੋਈਆਂ ਪਰਚੀਆਂ ਤੇ ਮਰੀਜ਼ ਦੇਖੇ ਜਾ ਰਹੇ ਹਨ, ਅਤੇ ਉਸ 'ਤੇ ਹੀ ਦਵਾਈ ਲਿਖੀ ਜਾ ਰਹੀ ਹੈ, ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਉਹ ਅਜਿਹਾ ਪ੍ਰਦਰਸ਼ਨ ਕਰ ਰਹੇ ਹਨ।
ਡਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਡਾ ਜਗਰੂਪ ਨੇ ਕਿਹਾ, ਕਿ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ, ਉਨ੍ਹਾਂ ਵੱਲੋਂ ਇਹ ਢੰਗ ਤਰੀਕਾ ਅਪਣਾਇਆ ਗਿਆ, ਤਾਂ ਜੋ ਆਪਣਾ ਪ੍ਰਦਰਸ਼ਨ ਵੀ ਕਰ ਸਕਣ, ਅਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਵਿੱਚ ਕਿਸੇ ਤਰ੍ਹਾਂ ਦੀ ਅੜਚਣ ਵੀ ਪੈਦਾ ਨਾ ਹੋਵੇ, ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਦੱਸ ਰੁਪਏ ਪ੍ਰਤੀ ਪਰਚੀ ਦੇਣੇ ਪੈਂਦੇ ਸਨ। ਪਰ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ, ਉਨ੍ਹਾਂ ਨੂੰ ਹੁਣ ਕੋਈ ਵੀ ਪੈਸਾ ਨਹੀਂ ਦੇਣਾ ਪੈ ਰਿਹਾ, ਅਤੇ ਇਲਾਜ ਅਤੇ ਦਵਾਈਆਂ ਮੁਫ਼ਤ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਇੱਥੇ ਦੱਸਣਯੋਗ ਹੈ ਕਿ ਬਠਿੰਡਾ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਕਰੀਬ ਪੰਜਾਹ ਹਜ਼ਾਰ ਰੁਪਏ ਦੀ ਆਮਦਨ ਇਨ੍ਹਾਂ ਸਰਕਾਰੀ ਪਰਚਿਆਂ ਤੋਂ ਸਿਹਤ ਵਿਭਾਗ ਨੂੰ ਹੁੰਦੀ ਸੀ। ਪਰ ਡਾਕਟਰਾਂ ਦੀ ਹੜਤਾਲ ਦੇ ਚੱਲਦਿਆਂ, ਹੁਣ ਆਮਦਨ ਬੰਦ ਹੋ ਅਤੇ ਸਰਕਾਰ ਨੂੰ ਰੋਜ਼ਾਨਾ ਕਰੀਬ ਪੰਜਾਹ ਹਜ਼ਾਰ ਰੁਪਏ ਦਾ ਘਾਟਾ ਪੈ ਰਿਹਾ ਹੈ।
ਇਹ ਵੀ ਪੜ੍ਹੋ:- ਕਿਸਾਨਾਂ ਨੂੰ ਲੈ ਤੋਮਰ ਦੇ ਬਿਆਨ 'ਤੇ ਕੁਲਤਾਰ ਸੰਧਵਾ ਦਾ ਪਲਟਵਾਰ