ਬਠਿੰਡਾ:ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ (Assembly elections) ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਜਿਸਦੇ ਚੱਲਦੇ ਹਰ ਪਾਰਟੀ ਭੱਬਾਂ ਭਾਰ ਹੋ ਰਹੀ ਹੈ ਅਤੇ ਪੰਜਾਬ 'ਤੇ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਹੀਆਂ ਹਨ। ਇਸੇ ਤਰ੍ਹਾਂ ਹੀ ਗੁਆਂਡੀ ਰਾਜਾਂ ਦੇ ਮੰਤਰੀ ਵੀ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਇਸੇ ਤਹਿਤ ਬਠਿੰਡਾ ਤੋਂ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਪਹੁੰਚੇ।
ਬਠਿੰਡਾ ਪਹੁੰਚੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵਿੱਤ ਮੰਤਰੀ 'ਤੇ ਸਾਧਿਆ ਨਿਸ਼ਾਨਾ ਇਹ ਵੀ ਪੜ੍ਹੋ:ਵਿਵਾਦਾਂ ’ਚ CM ਚੰਨੀ, ਸੁਖਬੀਰ ਬਾਦਲ ਨੇ ਰਾਹੁਲ-ਪ੍ਰਿਯੰਕਾ ਗਾਂਧੀ ਤੋਂ ਮੰਗਿਆ ਜਵਾਬ
ਇਸੇ ਦੌਰਾਨ ਉਨ੍ਹਾਂ ਨੇ ਜਨਤਾ ਨੂੰ ਭਾਜਪਾ ਲਈ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਬਿਨ੍ਹਾਂ ਟੈਕਸ ਅਤੇ ਤੁਹਾਡੇ ਸ਼ਹਿਰ ਵਿੱਚ ਦਾਖਲ ਹੋਈ ਹੈ, ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਰਿਸ਼ਤੇਦਾਰ jo jo ਸਰਕਾਰ ਤੋਂ ਇਲਾਵਾ ਇੱਕ ਵੱਖਰਾ ਟੈਕਸ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਬਠਿੰਡਾ ਵਾਸੀ JO JO ਟੈਕਸ ਤੋਂ ਰਾਹਤ ਪਾਉਣ ਚਾਹੁੰਦੇ ਹਨ ਤਾਂ ਉਹ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਜੋ ਉਨ੍ਹਾਂ ਨੂੰ ਜੋ ਟੈਕਸ ਤੋਂ ਮੁਕਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਤੁਹਾਡੇ ਘਰ ਲਕਸ਼ਮੀ ਫਿਰ ਆਵੇਗੀ ਜੇਕਰ ਤੁਸੀਂ ਕਮਲ ਦੇ ਫੁੱਲ ਨੂੰ ਵੋਟ ਪਾਉਗੇ ਕਿਉਂਕਿ ਹੱਥ ਪੰਜੇ ਅਤੇ ਝਾੜੂ ਨਾਲ ਲਕਸ਼ਮੀ ਨਹੀਂ ਆਉਂਦੀ ਲਕਸ਼ਮੀ ਸਿਰਫ ਕਮਲ ਦੇ ਫੁੱਲ 'ਤੇ ਸਵਾਰ ਹੋ ਕੇ ਹੀ ਆਉਂਦੀ ਹੈ।
ਇਹ ਵੀ ਪੜ੍ਹੋ:ਜੇ ਕੋਈ ਸਾਡਾ ਵਿਧਾਇਕ ਜਾਂ ਮੰਤਰੀ ਕਿਸੇ ਵਪਾਰੀ ਤੋਂ ਹਿੱਸਾ ਮੰਗੇਗਾ ਤਾਂ ਖ਼ਬਰ ਮਿਲਦੇ ਹੀ ਕਾਰਵਾਈ ਕਰਾਂਗੇ: ਕੇਜਰੀਵਾਲ