ਮਾਨਸਾ : ਸ਼ਹਿਰ ਦਾ ਮੇਨ ਰੇਲਵੇ ਫਾਟਕ ਜਲਦ ਹੀ ਬੰਦ ਹੋਣ ਜਾ ਰਿਹਾ ਹੈ, ਜਿਸ ਸਬੰਧੀ ਮਾਨਸਾ ਪ੍ਰਸ਼ਾਸਨ ਨੂੰ ਰੇਲਵੇ ਵਿਭਾਗ ਵੱਲੋਂ ਲੈਟਰ ਭੇਜ ਕੇ ਫਾਟਕ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਰੇਲਵੇ ਫਾਟਕ ਬੰਦ ਹੋਣ ਕਾਰਨ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ਮਾਨਸਾ ਨੇ ਅੰਡਰਬ੍ਰਿਜ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਹੈ। ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਵਿਜੈ ਸਿੰਗਲਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਅੱਕਾਵਾਲੀ ਵੱਲੋਂ ਟੱਕ ਲਗਾ ਕੇ ਅੰਡਰਬ੍ਰਿਜਦਾ ਕੰਮ ਸ਼ੁਰੂ ਕਰਵਾਇਆ ਦਿਆ ਹੈ। ਕੰਮ ਸ਼ੁਰੂ ਕਰਵਾਉਣ ਮੌਕੇ ਚੇਅਰਮੈਨ ਚਰਨਜੀਤ ਅੱਕਾਵਾਲੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ 25 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਅੰਡਰਬ੍ਰਿਜ ਦੀ ਮੁਰੰਮਤ ਕੀਤੀ ਜਾ ਰਹੀ ਹੈ, ਕਿਉਂਕਿ ਅੰਡਰਬ੍ਰਿਜ ਦੀ ਹਾਲਤ ਖਸਤਾ ਹੋ ਚੁੱਕੀ ਸੀ ਤੇ ਜਲਦ ਹੀ ਇਸ ਦੀ ਮੁਰੰਮਤ ਕਰ ਕੇ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਅੰਡਰਬ੍ਰਿਜ ਬਾਰਿਸ਼ਾਂ ਦੇ ਸਮੇਂ ਪਾਣੀ ਦੇ ਨਾਲ ਭਰ ਜਾਦਾਂ ਸੀ, ਇਸ ਲਈ ਜਿਸ ਤਰ੍ਹਾਂ ਬਠਿੰਡਾ ਵਿਖੇ ਆਟੋਮੈਟਿਕ ਮੋਟਰ ਲੱਗੀ ਹੈ ਉਸ ਤਰ੍ਹਾਂ ਹੀ ਮੋਟਰ ਲਿਆ ਕੇ ਲਗਾ ਰਹੇ ਹਾਂ ਤਾਂ ਜੋ ਬਾਰਿਸ਼ਾਂ ਦੇ ਸਮੇਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਨੂੰ ਜੋ ਥਰਮਲ ਵੱਲੋਂ ਲੈ ਕੇ ਜਾਣ ਦਾ ਐਗਰੀਮੈਂਟ ਹੋਇਆ ਸੀ, ਇਸ ਸਬੰਧੀ ਵੀ ਫਾਇਲ ਮੰਗਵਾ ਲਈ ਹੈ ਹੱਲ ਕਰਾਂਗੇ।