ਬਠਿੰਡਾ: ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਹਥਿਆਰਬੰਦ ਲੁਟੇਰੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਟੇਰਿਆਂ ਨੇ ਸੁੰਨਸਾਨ ਸੜਕਾਂ 'ਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ, ਕੀਮਤੀ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਤਾਜ਼ਾ ਮਾਮਲੇ ਵਿੱਚ ਗੋਨਿਆਣਾ ਮੰਡੀ (Goniana Market) ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨਿੱਜੀ ਫਾਇਨਾਂਸ ਕੰਪਨੀ (A private finance company) ਦੇ ਮੁਲਾਜ਼ਮਾਂ ਤੋਂ 2,65,766 ਰੁਪਏ ਦੀ ਨਕਦੀ ਲੁੱਟ ਲਈ।
ਇਹ ਘਟਨਾ ਇਲਾਕੇ ਦੇ ਸੀਸੀਟੀਵੀ ਕੈਮਰਿਆਂ 'ਚ ਕੈਦ (Captured on CCTV cameras) ਹੋ ਗਈ, ਜਿਸ 'ਚ ਜ਼ਾਹਿਰ ਹੈ ਕਿ ਇੱਕ ਫਾਈਨਾਂਸ ਕੰਪਨੀ (Finance Company) ਦੇ ਦੋ ਕਰਮਚਾਰੀ ਬੈਂਕ 'ਚ ਨਕਦੀ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ ਤਾਂ ਇੱਕ ਸੁੰਨਸਾਨ ਗਲੀ 'ਚ ਮੋਟਰਸਾਈਕਲ 'ਤੇ ਸਵਾਰ ਦੋ ਬਦਮਾਸ਼ ਬੰਦੂਕ ਦੀ ਨੋਕ 'ਤੇ ਉਨ੍ਹਾਂ ਕੋਲੋਂ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਦੱਸਣਯੋਗ ਹੈ ਕਿ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ (Strict security arrangements in the district) ਕੀਤੇ ਗਏ ਹਨ, ਪਰ ਫਿਰ ਵੀ ਲੁਟੇਰੇ ਸ਼ਰੇਆਮ ਲੁੱਟਖੋਹ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ।